AmritsarBreaking NewsCrimeE-PaperLocal News
Trending
ਨਾ ਮਾਲੂਮ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਸਬੰਧੀ
ਹਲੀਆ ਉਮਰ ਕੀਬ 35/40 ਸਾਲ, ਕੱਦ 5 ਫੁੱਟ 5/6 ਇੰਚ, ਸਰੀਰ ਪਤਲਾ, ਮੁੱਲਾ ਫੈਸ਼ਨ, ਰੰਗ ਕਣਕ ਵੰਨਾ

ਅੰਮ੍ਰਿਤਸਰ, 18 ਜਨਵਰੀ 2025 (ਸੁਖਬੀਰ ਸਿੰਘ)
ਸ੍ਰੀ ਜਸਵਿੰਦਰ ਸਿੰਘ ਉਰਫ ਲਾਡੋ ਭਲਵਾਨ ਸਾਬਕਾ ਕੌਂਸਲਰ ਨਿਊ ਪ੍ਰੀਤ ਨਗਰ ਨੇੜੇ ਮਾਤਾ ਦਾ ਮੰਦਿਰ ਮੋਹਕਮਪੁਰਾ, ਅੰਮ੍ਰਿਤਸਰ ਸੂਚਨਾਂ ਦਿੱਤੀ ਕਿ ਉਹ ਸਭਾ 07:00 AM ਆਪਣੇ ਘਰ ਤੋ ਸੰਨ ਸਿਟੀ ਵੱਲ ਨੂੰ ਸੈਰ ਕਰਦਾ ਜਾ ਰਿਹਾ ਸੀ ਤਾਂ ਜਦ ਚਾਂਦ ਐਵੀਨਿਉ ਕੋਲ ਪੁੱਜਾ ਤਾਂ ਇੱਕ ਰੁੜੀ ਤੇ ਅਣਪਛਾਤੇ ਵਿਅਕਤੀ ਦੀ ਡੈੱਡਬਾਡੀ ਪਈ ਸੀ, ਲੱਗਦਾ ਹੈ ਕਿ ਇਸ ਦੀ ਮੋਤ ਠੰਡ ਕਾਰਨ ਹੋਈ ਹੈ।
ਜਿਸ ਤੇ ਰਾਹੀ ਰਪਟ ਨੰਬਰ 24 ਮਿਤੀ 16-01-2025 ਜੇਰੇ ਧਾਰਾ 194 ਬੀ.ਐਨ.ਐਸ.ਐਸ-2023 ਥਾਣਾ ਮੋਹਕਮਪੁਰਾ ਅੰਮ੍ਰਿਸਤਰ ਵਿਖੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਜਿਸ ਤੇ ਨਾਮਲੂਮ ਵਿਅਕਤੀ ਦੀ ਲਾਸ਼ ਨੂੰ ਮੋਰਚਰੀ ਸਿਵਲ ਲਾਈਨ ਹਸਪਤਾਲ ਅੰਮ੍ਰਿਤਸਰ ਵਿੱਚ ਰੱਖੀ ਗਈ ਹੈ।ਜਿਸ ਸਬੰਧੀ ਨਾਮਲੂਮ ਵਿਅਕਤੀ ਦਾ ਇਸ਼ਤਿਹਾਰ ਸ਼ਰੋਗੋਗਾ ਜਾਰੀ ਕੀਤਾ ਜਾ ਰਿਹਾ ਹੈ।ਜੇਕਰ ਇਸ ਸਬੰਧੀ ਕੋਈ ਇਤਲਾਹ ਹੋਵੇ ਤਾਂ ਹੇਠ ਲਿਖੇ ਨੰਬਰ ਪਰ ਸੰਪਰਕ ਕੀਤਾ ਜਾਵੇ।
ਮੁੱਖ ਅਫਸਰ ਥਾਣਾ ਮੁਹਕਮਪੁਰਾ, 97811-30216,
ਮੁੱਖ ਮੁਨਸ਼ੀ -7009553669
ਮੁਦਈ :-9814394004



