AmritsarBreaking NewsEducationKhalsa College/University AmritsarLIVE TV‌Local NewsPunjabState
Trending

ਨਿਰਵੈਰ ਪਨੂੰ ਦੇ ਲਾਈਵ ਕੋਸਰਟ ਦਾ ਹੋ ਰਿਹਾ ਸੰਗੀਤ ਪ੍ਰੇਮੀਆਂ ਬੜੀ ਬੇਸਬਰੀ ਨਾਲ ਇੰਤਜ਼ਾਰ

31 ਜਨਵਰੀ ਦੀ ਸੰਗੀਤਕ ਸ਼ਾਮ ਅੰਬਰਸਰੀਆਂ ਲਈ ਬਣਨ ਜਾ ਰਹੀ ਯਾਦਗਰੀ

ਅੰਮ੍ਰਿਤਸਰ, 19 ਜਨਵਰੀ 2025 (ਅਭਿਨੰਦਨ ਸਿੰਘ)

ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਨਿਰਵੈਰ ਪਨੂੰ 31 ਜਨਵਰੀ ਨੂੰ ਦੁਪਹਿਰ 3 ਵਜੇ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਲਾਈਵ ਪਰਫਾਰਮ ਕਰਨਗੇ। ਜਿਸ ਵਿਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਹਿੱਟ ਗੀਤਾਂ ਨਾਲ ਸੰਗੀਤ ਦੀ ਦੁਨੀਆ ਵਿਚ ਲੈ ਜਾਣਗੇ । ਉਨ੍ਹਾਂ ਦੇ ਪ੍ਰਸ਼ੰਸ਼ਕ ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਐਡਵਾਸ ਵਿਚ ਆਪਣੀ ਬੁਕਿੰਗ ਕਰ ਰਹੇ ਹਨ। ਸੰਗੀਤ ਪ੍ਰੇਮੀਆਂ ਵੱਲੋਂ ਮਿਲ ਰਹੇ ਭਰਪੂਰ ਹੁੰਗਰੇ ਨੇ ਪ੍ਰਬੰਧਕਾਂ ਦੇ ਹੌਸਲੇ ਨੂੰ ਵਧਿਆ ਹੋਇਆ ਹੈ।

ਨਿਰਵੈਰ ਪਨੂੰ, ਜੋ “ਸਿਟੀ ਆਫ਼ ਗੋਲ੍ਡ ,” “ਚੰਦ ਵਰਗੀ ” ਅਤੇ “ਤੇਰੇ ਲਈ ” ਵਰਗੇ ਗੀਤਾਂ ਲਈ ਜਾਣੇ ਜਾਂਦੇ ਹਨ ਇਸ ਸਮੇਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ।ਪੰਜਾਬੀ ਸੰਗੀਤ ਦੇ ਪ੍ਰੇਮੀਆਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ ਨਿਰਵੈਰ ਪੰਨੂ ਦਾ ਇਹ ਸਮਾਰੋਹ ‘ਇਵੈਂਟਸ ਬਾਈ ਬਿਨਾਈ’ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੀ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅੰਮ੍ਰਿਤਸਰ ਸ਼ਹਿਰ ਵਿੱਚ ਬੈਨਰ, ਪੋਸਟਰ ਅਤੇ ਸਟੈਂਡੀਜ ਰਾਹੀਂ ਵੀ ਇਸ ਕੰਸਰਟ ਨੂੰ ਕਾਮਯਾਬ ਕਰਨ ਲਈ ਦਰਸ਼ਕਾਂ ਤਕ ਪਹੁੰਚ ਕੀਤੀ ਜਾ ਰਹੀ ਹੈ। ਜਸਕਰਨ ਅਤੇ ਰਵਿੰਦਰ ਨੇ ਸਾਂਝੇ ਤੌਰ ਤੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਹਰ ਵਰਗ ਦੇ ਲੋਕ ਪੰਨੂੰ ਦੇ ਗੀਤਾ ਨੂੰ ਪਸੰਦ ਕਰਦੇ ਹਨ। ਇਸ ਕਰਕੇ ਵੱਖ ਵੱਖ ਦਰਸ਼ਕਾਂ ਦੇ ਬੈਠਣ ਲਈ ਰੋਇਲ ਪ੍ਰਬੰਧ ਕੀਤੇ ਗਏ ਹਨ।

ਉਂਝ ਸਧਾਰਨ ਟਿਕਟਾਂ ਦੀ ਕੀਮਤ ₹799 ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਇਸ ਸੰਗੀਤਕ ਸ਼ਾਮ ਨੂੰ ਯਾਦਗਰੀ ਬਣਾਉਣ ਲਈ ਹਰ ਕੋਈ ਆਪਣੇ ਹਿਸਾਬ ਟਿਕਟਾਂ ਖਰੀਦ ਸਕਦਾ ਹੈ। ਜਿਸ ਵਿਚ ਜਨਰਲ, ਗੋਲਡ, ਪਲਾਟਿਨਮ, ਵੀਆਈਪੀ ਅਤੇ ਫੈਨਪਿਟ ਵਿੱਕਲਪ ਹਨ। ਜਸਕਰਨ ਮੁਤਾਬਕ ਨਿਰਵੈਰ ਪੰਨੂੰ ਦੇ ਇਸ ਕੋਸਰਟ ਦਾ ਹਿੱਸਾ ਬਣਨ ਲਈ ਹਜ਼ਾਰਾਂ ਲੋਕਾਂਵੱਲੋਂ ਦਿਲਚਸਪੀ ਲਈ ਜਾ ਰਹੀ ਹੈ ਅਤੇ ਅੱਧੇ ਤੋਂ ਵੱਧ ਟਿਕਟਾਂ ਵਿਕ ਵੀ ਚੁੱਕੀਆਂ ਹਨ।

ਸਮਾਰੋਹ ਵੇਰਵੇ:
📍 ਸਥਾਨ: ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ
📅 ਮਿਤੀ: 31 ਜਨਵਰੀ 2025
⏰ ਸਮਾਂ: ਦੁਪਹਿਰ 3 ਵਜੇ

admin1

Related Articles

Back to top button