AmritsarBreaking NewsCompetitionsE-PaperLocal News
Trending
ਹੈਪੀ ਟੈਂਪਲ ਜਿਮ ਵਿਚ ਹੋਇਆ ਬੈਂਚ ਪਰੇਸ ਦਾ ਕੰਪੀਟੀਸ਼ਨ
60 ਦੇ ਕਰੀਬ ਬਾਡੀ ਬਿਲਡਰ ਨੇ ਲਿਆ ਹਿੱਸਾ 30 ਦੇ ਕਰੀਬ ਬਣੇ ਵਿਜੇਤਾ ਨੋਜਵਾਨਾਂ ਨੂੰ ਨਸ਼ਿਆ ਤੋ ਦੂਰ ਰਖਣ ਲਈ ਹੈਪੀ ਟੈਂਪਲ ਜਿਮ ਕਰਦਾ ਰਹਿੰਦਾ ਅਜਿਹੇ ਉਪਰਾਲੇ

ਅੰਮ੍ਰਿਤਸਰ, 19 ਜਨਵਰੀ 2025 (ਸੁਖਬੀਰ ਸਿੰਘ)
ਪੰਜਾਬ ਵਿਚ ਵਧ ਰਹੇ ਨਸ਼ੇ ਦੇ ਕੋਹੜ ਦੇ ਖਾਤਮੇ ਅਤੇ ਨੋਜਵਾਨ ਪੀੜੀ ਨੂੰ ਸਿਹਤਯਾਬ ਬਣਾਉਣ ਦੇ ਮਕਸਦ ਸਦਕਾ ਸਮੇਂ ਸਮੇ ਤੇ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੇ ਮੋਜੂਦ ਹੈਪੀ ਟੈਂਪਲ ਜਿਮ ਵਲੋ ਇਕ ਵਧੀਆ ਉਪਰਾਲਾ ਕਰਦਿਆ ਜਿਮ ਦੇ ਵਿਚ ਐਕਸ਼ਰਸਾਇਜ ਲਾਉਣ ਵਾਲੇ ਨੋਜਵਾਨਾਂ ਲਈ ਬੈਂਚ ਪਰੇਸ ਦਾ ਕੰਪੀਟੀਸ਼ਨ ਰਖਿਆ ਗਿਆ ਜਿਸ ਵਿਚ 60 ਦੇ ਕਰੀਬ ਨੋਜਵਾਨਾਂ ਵਲੋ ਹਿੱਸਾ ਲਿਆ ਗਿਆ ਅਤੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਵਧ ਤੋ ਵਧ ਬੈਂਚ ਪਰੇਸ ਲਗਾ ਜੇਤੂ ਰਹੇ।
ਇਸ ਸੰਬਧੀ ਗਲਬਾਤ ਕਰਦੀਆ ਹੈਪੀ ਟੈਂਪਲ ਜਿੰਮ ਦੇ ਕੋਚ ਹੈਪੀ ਕਪਿਲ ਨੇ ਦੱਸਿਆ ਕਿ ਉਹਨਾ ਵਲੋ ਸਮੇਂ ਸਮੇ ਤੇ ਜਿੰਮ ਵਿਚ ਐਕਸ਼ਰਸਾਇਜ ਲਾਉਣ ਵਾਲੇ ਨੋਜਵਾਨਾਂ ਲਈ ਇਕ ਬੈਂਚ ਪ੍ਰੈਸ ਦਾ ਕੰਪੀਟੀਸ਼ਨ ਰਖਿਆ ਗਿਆ ਸੀ ਜਿਸ ਵਿਚ 60 ਦੇ ਕਰੀਬ ਨੋਜਵਾਨਾ ਵਲੋ ਆਪਣੀ ਐਕਸ਼ਰਸਾਇਜ ਲਾਉਣ ਦੇ ਗੁਣ ਸਦਕਾ ਵਧ ਤੋ ਵਧ ਬੈਂਚ ਪਰੇਸ ਲਗਾ ਗੋਲਡ, ਸਿਲਵਰ ਅਤੇ ਬਰੋੰਸ ਮੈਡਲ ਜਿਤੇ ਹਨ ਅਤੇ ਸਾਨੂੰ ਮਾਨ ਮਹਿਸੂਸ ਹੁੰਦਾ ਕਿ ਅਸੀ ਅਜਿਹੇ ਕੰਪੀਟੀਸ਼ਨ ਰਖ ਨੋਜਵਾਨ ਪੀੜੀ ਨੂੰ ਚੰਗੇ ਰਾਹ ਤੋਰ ਨਸ਼ਿਆ ਦੇ ਕੋਹੜ ਤੋ ਬਚਾ ਰਹੇ ਹਾਂ ਅਤੇ ਅਸੀ ਹੈਪੀ ਟੈਂਪਲ ਜਿਮ ਦੀ ਸ਼ੁਰੂਆਤ ਵੀ ਨੋਜਵਾਨਾਂ ਪੀੜੀ ਨੂੰ ਸਹੀ ਸੇਧ ਦੇਣ ਲਈ ਕੀਤੀ ਸੀ ਜੋ ਅਜ ਇਕ ਸਕਾਰ ਸੁਪਨੇ ਵਾਂਗ ਪੂਰਾ ਹੋਇਆ ਹੈ ਅਸੀ ਉਸ ਪਰਮਾਤਮਾ ਦੇ ਬਹੁਤ ਧੰਨਵਾਦੀ ਹਾਂ