AmritsarBreaking NewsCrimeE-PaperLocal NewsPolice NewsPunjab
Trending
ਥਾਣਾ ਸੀ-ਡਵੀਜ਼ਨ, ਵੱਲੋਂ ਨਾਬਾਗਲ ਲੜਕੀ ਨੂੰ ਅਗਵਾਹ ਕਰਨ ਵਾਲਾ ਕਾਬੂ

ਅੰਮ੍ਰਿਤਸਰ,19 ਜਨਵਰੀ (ਸੁਖਬੀਰ ਸਿੰਘ)
ਵਾਸੀ ਗਿਲਵਾਲੀ ਗੇਟ, ਅੰਮ੍ਰਿਤਸਰ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਕਿ ਉਸਦੀ ਛੋਟੀ ਬੇਟੀ ਉਮਰ ਕਰੀਬ 12 ਸਾਲ 10 ਮਹੀਨੇ ਹੈ ਤੇ ਛੇਵੀ ਕਲਾਸ ਵਿੱਚ ਪੜਦੀ ਹੈ ਤੇ ਮਿਤੀ 13-01-2025 ਨੂੰ ਸਮਾਂ ਕਰੀਬ 07:00 ਵਜੇ ਸ਼ਾਮ ਘਰ ਦੱਸ ਕੇ ਬਜ਼ਾਰ ਸਲੇਟੀਆਂ ਲੈਣ ਲਈ ਗਈ ਜੋ ਘਰ ਵਾਪਸ ਨਹੀ ਆਈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਵਿਸ਼ਾਲਜ਼ੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਅਤੇ ਸ੍ਰੀ ਪ੍ਰਵੇਸ਼ ਚੋਪੜਾ, ਪੀ.ਪੀ.ਐਸ, ਏ.ਸੀ.ਪੀ ਦੱਖਣੀ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਮੁੱਖ ਅਫ਼ਸਰ ਥਾਣਾ ਸੀ-ਡਵੀਜ਼ਨ,ਅੰਮ੍ਰਿਤਸਰ, ਇੰਸਪੈਕਟਰ ਨੀਰਜ਼ ਕੁਮਾਰ ਦੀ ਪੁਲਿਸ ਪਾਰਟੀ ਏ.ਐਸ.ਆਈ ਸਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ
ਤੋਂ ਕਰਨ ਤੇ ਨਾਬਾਗਲ ਲੜਕੀ ਨੂੰ ਅਗਵਾਹ ਕਰਨ ਵਾਲੇ ਲੜਕੇ ਅਰਜ਼ਨ ਕੁਮਾਰ ਉਰਫ਼ ਟਿੰਡੀ ਪੁੱਤਰ ਵਿਜੇ ਕੁਮਾਰ ਵਾਸੀ ਗਿਲਵਾਲੀ ਗੇਟ, ਗੁੱਜਰਪੁਰਾ,ਅੰਮ੍ਰਿਤਸਰ।ਉਮਰ 18 ਸਾਲ 10 ਮਹੀਨੇ ਨੂੰ ਕਾਬੂ ਕਰਕੇ ਅਗਵਾਹ ਨਾਬਾਗਲ ਲੜਕੀ ਨੂੰ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।