AmritsarBreaking NewsE-PaperLocal NewsPunjab
Trending
ਹੋਟਲ ਬਲੁਸਾਜ, ਅੰਮ੍ਰਿਤਸਰ ਵਿੱਚ ਇੰਡੀਅਨ ਡੈਂਟਲ ਐਸੋਸੀਏਸ਼ਨ ਵੱਲੋਂ ਸੈਮੀਨਾਰ ਆਯੋਜਿਤ
ਸੈਮੀਨਾਰ ਦਾ ਮੁੱਖ ਮੰਤਵ ਡੈਂਟਲ ਇੰਪਲਾਂਟ ਦੀਆਂ ਨਵੀਨਤਮ ਖੋਜਾਂ ਦਾ ਪਰਚਾਰ ਅਤੇ ਪ੍ਰਸਾਰ ਕਰਨਾ-ਡਾ. ਪਵਨ ਸ਼ਰਮਾ, ਪ੍ਰਧਾਨ, ਇੰਡੀਅਨ ਡੈਂਟਲ ਐਸੋਸੀਏਸ਼ਨ ਅੰਮ੍ਰਿਤਸਰ
ਅੰਮ੍ਰਿਤਸਰ, 20 ਜਨਵਰੀ 2025 (ਸੁਖਬੀਰ ਸਿੰਘ)
ਅੰਮ੍ਰਿਤਸਰ ਵਿਖੇ ਇੰਡੀਅਨ ਡੈਂਟਲ ਐਸੋਸੀਏਸ਼ਨ ਵੱਲੋਂ ਇੱਕ ਰੋਜ਼ਾ ਡੈਂਟਲ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਦਿੱਲੀ ਤੋਂ ਡਾ. ਗੋਪਾਲ ਗੋਇਲ ਮੁੱਖ ਸਪੀਕਰ ਸਨ। ਇਹ ਸੈਮੀਨਾਰ ਡਾ. ਪਵਨ ਸ਼ਰਮਾ, ਪ੍ਰਧਾਨ, ਇੰਡੀਅਨ ਡੈਂਟਲ ਐਸੋਸੀਏਸ਼ਨ ਅੰਮ੍ਰਿਤਸਰ ਦੀ ਦੇਖਰੇਖ ਵਿੱਚ ਹੋਟਲ ਬਲੁਸਾਜ, ਅੰਮ੍ਰਿਤਸਰ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਡਾ. ਪਵਨ ਸ਼ਰਮਾ, ਪ੍ਰਧਾਨ, ਇੰਡੀਅਨ ਡੈਂਟਲ ਐਸੋਸੀਏਸ਼ਨ ਅੰਮ੍ਰਿਤਸਰ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਸੇਵਾ ਨਿਭਾ ਰਹੇ ਹਨ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਮੰਤਵ ਡੈਂਟਲ ਇੰਪਲਾਂਟ ਦੀਆਂ ਨਵੀਨਤਮ ਖੋਜਾਂ ਦਾ ਪਰਚਾਰ ਅਤੇ ਪ੍ਰਸਾਰ ਕਰਨਾ ਸੀ। ਇਸ ਮੌਕੇ ਤੇ ਡਾ. ਨਿਤਿਨ ਵਰਮਾ ਸੇਕ੍ਰੇਟਰੀ ਇੰਡੀਅਨ ਡੈਂਟਲ ਐਸੋਸੀਏਸ਼ਨ ਅੰਮ੍ਰਿਤਸਰ, ਡਾ. ਸੰਜੀਵ ਸ਼ਰਮਾ ਸਟੇਟ ਪ੍ਰਧਾਨ (ਇਲੈਕਟ) ਇੰਡੀਅਨ ਡੈਂਟਲ ਐਸੋਸੀਏਸ਼ਨ ਅੰਮ੍ਰਿਤਸਰ, ਡਾ. ਜੋਤੀ ਲੂਥਰਾ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਡੈਂਟਲ ਡਾਕਟਰ ਸ਼ਾਮਿਲ ਹੋਏ।



