AmritsarBreaking NewsE-PaperLocal NewsPunjab
Trending
ਕਿਸਾਨੀ ਮੁੱਦੇ ਤੇ ਜਨਤਾ ਦਲ (ਯੂ) ਦੇ ਪੰਜਾਬ ਯੂਨਿਟ ਨੇ ਕਿਸਾਨਾ ਦੀ ਨੀਤੀ ਹਮਾਇਤ : ਗਿੱਲ
ਕੇਂਦਰ ਅਤੇ ਕਿਸਾਨਾ 'ਚ ਇਕਸੁਰਤਾ ਲਿਆਉਂਣ 'ਚ ਜੇਡੀਯੂ ਨੇ ਨਿਭਾਈ ਅਹਿਮ ਭੂਮਿਕਾ ਜਨਤਾ ਦਲ ਯੂ ਦੇ ਪੰਜਾਬ ਯੂਨਿਟ ਨੇ ਚਿੱਠੀ ਲਿਖਕੇ ਕਿਸਾਨਾ ਦਾ ਪੂਰਿਆ ਪੱਖ
ਅੰਮ੍ਰਿਤਸਰ , 20 ਜਨਵਰੀ 2025 (ਸੁਖਬੀਰ ਸਿੰਘ)
ਕਿਸਾਨ ਵਿਰੋਧੀ ਖਰੜੇ ਦੇ ਰੋਸ ਨੂੰ ਲੈਕੇ ਪਿਛਲੇ ਸਮੇਂ ਤੋਂ ਖਨੌਰੀ ਬਾਰਡਰ ਤੇ ਡਟੇ ਕਿਸਾਨਾ ਦੀ ਹਮਾਇਤ ਜਨਤਾ ਦਲ ਯੂਨਾਈਟਿਡ ਪਾਰਟੀ ਨੇ ਕਰ ਦਿੱਤੀ ਹੈ।
ਇਸ ਸਬੰਧੀ ਆਧਿਕਾਰਤ ਤੌਰ ‘ਤੇ ਪੁਸ਼ਟੀ ਕਰਦੇ ਹੋਏ ਜਨਤਾ ਦਲ ਯੂਨਾਈਟਿਡ ਦੇ ਸੂਬਾਈ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਜਨਤਾ ਦਲ ਯੂਨਾਈਟਿਡ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਦੇ ਨਿਰਦੇਸ਼ਾਂ ਤੇ ਪੰਜਾਬ ਦੇ ਸਮੂਹ ਜਿਲਾ ਅਤੇ ਬਲਾਕ ਪਰਧਾਨਾ ਨੂੰ ਪਾਰਟੀ ਲੈਟਰਹੈੱਡ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜੇਡੀਯੂ ਦੇ ਲੀਡਰ ਅਤੇ ਵਲੰਟੀਅਰ ਆਪੋ ਆਪਣੇ ਪੱਧਰ ਤੇ ਕਿਸਾਨਾ ਦਾ ਸਮਰੱਥਨ ਕਰਨ।
ਉਹਨਾ ਨੇ ਦੱਸਿਆ ਕਿ ਸਰਦਾਰ ਮਾਲਵਿੰਦਰ ਸਿੰਘ ਬੈਨੀਪਾਲ ਦੇ ਵੱਲੋਂ ਪਿਛਲੇ ਦਿਨੀ ਚੰਡੀਗੜ੍ਹ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਸ੍ਰੀ ਰਾਮ ਨਾਥ ਠਾਕੁਰ ਨੂੰ ਮਿਲਕੇ ਰਜਾਮੰਦ ਕੀਤਾ ਸੀ ਕਿ ਕੇਂਦਰ ਅਤੇ ਕਿਸਾਨੀ ‘ਚ ਇਕਸੁਰਤਾ ਲਿਆਉਂਣ ਲਈ ਸੰਭਵ ਯਤਨ ਕਰਨ।
ਉਹਨਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਬੈਨੀਪਾਲ ਵੱਲੋਂ ਸੌਂਪੇ ਪ੍ਰਸਤਾਵ ਅਧਾਰਤ ਸਾਥੀ ਖੇਤੀਬਾੜੀ ਮੰਤਰੀ ਨਾਲ ਵਿਚਾਰ ਚਰਚਾ ਕਰਨ ਤੋਂ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਅਧਾਰਤ ਇੱਕ ਵਫਦ ਮਿਤੀ 18, ਜਨਵਰੀ ਨੂੰ ਖਨੌਰੀ ਬਾਰਡਰ ਤੇ ਭੇਜ ਕੇ ਕਿਸਾਨੀ ਮੁੱਦੇ ਤੇ ਮਰਨ ਵਰਤ ਤੇ ਬੈਠੇ ਬਜ਼ੁਰਗ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਕੇ ਸੁਖਾਂਵੇਂ ਮਹੌਲ ‘ਚ ਹੋਈ ਗੱਲਬਾਤ ਦੌਰਾਨ ਇਲਾਜ ਕਰਵਾਉਣ ਲਈ ਰਜਾਮੰਦ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿਤਾ ਹੈ।
ਉਨਾ ਨੇ ਕਿਹਾਕਿ ਕੇਂਦਰੀ ਡੈਪੂਟੇਸ਼ਨ ਨੇ ਪਹਿਲੇ ਪੜਾਅ ਵਿੱਚ ਡੱਲੇਵਾਲ ਨੂੰ ਇਲਾਜ ਲਈ ਰਜਾਮੰਦ ਕਰਕੇ ਦੂਸਰੇ ਪੜਾਅ ਲਈ 14 ਫਰਵਰੀ ਨੂੰ ਕੇਂਦਰ ਅਤੇ ਕਿਸਾਨਾ ਵਿੱਚ ਮੀਟਿੰਗ ਕਰਵਾਉਣ ਦੀ ਸਹਿਮਤੀ ਬਣਾਉਂਣ ਤੋਂ ਬਾਦ ਜਨਤਾ ਦਲ ਯੂਨਾਈਟਿਡ ਪਾਰਟੀ ਦੀ ਮਨਸਾ਼ ਅਨੁਸਾਰ ਕਿਸਾਨਾਂ ਅਤੇ ਕੇਂਦਰ ‘ਚ ਬਣੇ ਤਣਾਅ ਨੂੰ ਘਟਾਉਂਦੇ ਹੋਏ ਮਹੌਲ ਸਾਜ਼ਗਾਰ ਬਣਾਇਆ ਹੈ।
ਸਤਨਾਮ ਸਿੰਘ ਗਿੱਲ ਨੇ ਦੱਸਿਆ ਹੈ ਕਿ ਪੰਜਾਬ ‘ਚ ਕਿਸਾਨੀ ਧੰਦੇਂ ਦੇ ਹੱਕ ‘ਚ ਹੈ ਪੰਜਾਬ ਪ੍ਰਦੇਸ਼ ਜਨਤਾ ਦਲ ਯੂਨਾਈਟਿਡ ।
ਉਨਾ ਨੇ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅਤੇ ਮੰਤਰਾਲੇ ਦੇ ਮੰਤਰੀਆਂ ਦਾ ਧੰਨਵਾਦ ਕਰਦੇ ਹਾਂ ਜਿੰਨਾ ਨੇ ਕਿਸਾਨ ਵੱਲ ਰੁਖ ਕੀਤਾ ਹੈ।
ਇਸ ਮੌਕੇ ਨੰਬਰਦਾਰ ਜੋਗਿੰਦਰ ਸਿੰਘ ਬੱਲ ਜੋਧੇ, ਗੁਰਵਿੰਦਰ ਸਿੰਘ ਮਨੂੰ ਭੱਟੀ, ਪੀਏ ਗੁਰਪ੍ਰੀਤ ਸਿੰਘ ਖਾਲਸਾ ,ਅੰਮਿ੍ਰਤਪਾਲ ਸਿੰਘ ਸ਼ਾਹਪੁਰ, ਗੁਰਵੇਲ ਸਿੰਘ ਸਠਿਆਲਾ,ਅੰਮ੍ਰਿਤਪਾਲ ਸਿੰਘ ਕਲਿਆਣ ਆਦਿ ਹਾਜਰ ਸਨ।



