AmritsarBreaking NewsCrimeE-PaperLocal NewsPunjab
Trending
ਥਾਣਾ ਸੁਲਤਾਨਵਿੰਡ ਵੱਲੋਂ 840 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਅੰਮ੍ਰਿਤਸਰ, 23 ਜਨਵਰੀ 2025 (ਸੁਖਬੀਰ ਸਿੰਘ)
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆਂ ਹਿਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਪੀ ਪੀ ਐਸ ਏਡੀਸੀਪੀਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਪ੍ਰਵੇਸ਼ ਚੋਪੜਾ ਪੀ.ਪੀ.ਐਸ ਏਸੀਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਚੰਦਰ ਮੋਹਨ ਸਮੇਤ ਸਾਥੀ ਕਰਮਚਾਰੀਆਂ ਵਲੋ ਦੋਸ਼ੀ ਗੁਰਵੰਤ ਸਿੰਘ ਉਰਫ ਮੰਗਾ ਪੁੱਤਰ ਗੁਰਨਾਮ ਸਿੰਘ ਵਾਸੀ ਮੀਰਾ ਕੋਟ ਕਲਾ ਅੰਮ੍ਰਿਤਸਰ ਅਤੇ ਪਲਵਿੰਦਰ ਸਿੰਘ ਉਰਫ* ਸਨੀ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਮੀਰਾ ਕੌਰ ਖੁਰਦ ਥਾਣਾ ਕੰਬੋਜ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ 840 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਫਤਾਰ ਦੋਸ਼ੀਆਂ ਕੋਲੋਂ ਬਰੀਕੀ ਨਾਲ ਪੁਸ਼ਕਿਸ ਕਰਕੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।



