AmritsarBreaking NewsE-PaperLocal NewsPunjab
Trending
ਅਮ੍ਰਿਤਸਰ ਤੋਂ ਪ੍ਰਯਾਗਰਾਜ ਲਈ “ਮਹਾਕੁੰਭ ਸਨਾਨ ਯਾਤਰਾ,” ਸ਼੍ਰੀ ਰਾਮਪਾਲ ਸ਼ਰਮਾ ਨੇ 51 ਯਾਤਰੀਆਂ ਦਾ ਜਥਾ ਰਵਾਨਾ ਕੀਤਾ
ਅੰਮ੍ਰਿਤਸਰ, 23 ਜਨਵਰੀ 2025 (ਅਭਿਨੰਦਨ ਸਿੰਘ, ਸਾਹਿਬ ਸਿੰਘ)
ਅੱਜ “ਸ਼੍ਰੀ ਗੋਵਿੰਦ ਯਾਤਰਾ ਸੇਵਾ ਪਰਿਵਾਰ” ਰਜਿ: ਵੱਲੋਂ ਅਮ੍ਰਿਤਸਰ ਰੇਲਵੇ ਸਟੇਸ਼ਨ ਤੋਂ “ਮਹਾਕੁੰਭ ਸਨਾਨ ਯਾਤਰਾ” ਲਈ 51 ਯਾਤਰੀਆਂ ਦਾ ਜਥਾ ਰਵਾਨਾ ਕੀਤਾ ਗਿਆ। ਮੁੱਖ ਸੇਵਾਦਾਰ ਰਿੰਕੂ ਬਟਵਾਲ ਨੇ ਦੱਸਿਆ ਕਿ ਯਾਤਰਾ 22 ਜਨਵਰੀ ਨੂੰ ਰਵਾਨਾ ਹੋਈ, 23 ਜਨਵਰੀ ਦੀ ਰਾਤ ਤੱਕ ਪ੍ਰਯਾਗਰਾਜ ਪਹੁੰਚਣਗੇ ਅਤੇ 24 ਜਨਵਰੀ ਨੂੰ ਸੰਗਮ ਸਨਾਨ ਕਰਨਗੇ। 25 ਜਨਵਰੀ ਨੂੰ ਯਾਤਰਾ ਮੁੜ ਅਮ੍ਰਿਤਸਰ ਵਾਪਸੀ ਪਹੁੰਚੇਗੀ।
ਮੁੱਖ ਸੇਵਾਦਾਰ ਨੇ ਦੱਸਿਆ ਕਿ 144 ਸਾਲਾਂ ਬਾਅਦ ਬਣੇ ਇਸ ਮਹਾਂਸੰਯੋਗ ਦੌਰਾਨ ਸਨਾਨ ਕਰਨ ਦਾ ਮੌਕਾ ਮਿਲਣਾ ਇੱਕ ਵੱਡਾ ਸੌਭਾਗ ਹੈ। ਯਾਤਰਾ ਵਿੱਚ ਮਾਂ ਸ਼ਾਰਦਾ ਮਾਹੇਸ਼ਵਰੀ ਜੀ ਖਾਸ ਤੌਰ ‘ਤੇ ਸ਼ਾਮਲ ਹਨ।
ਰਿੰਕੂ ਬਟਵਾਲ ਨੇ ਇਹ ਵੀ ਦੱਸਿਆ ਕਿ ਜੋ ਯਾਤਰੀ ਇਸ ਵਾਰ ਯਾਤਰਾ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਲਈ ਫਰਵਰੀ ਮਹੀਨੇ ਵਿੱਚ ਮਹਾਕੁੰਭ ਸਨਾਨ ਯਾਤਰਾ ਦਾ ਦੁਬਾਰਾ ਆਯੋਜਨ ਕੀਤਾ ਜਾਵੇਗਾ।



