AmritsarBreaking NewsCrimeE-PaperLocal NewsPunjab
Trending
ਥਾਣਾ ਗੇਟ ਹਕੀਮਾਂ ਵੱਲੋਂ ਇੱਕ ਨੂੰਹ ਵੱਲੋਂ ਆਪਣੇ ਸਹੁਰੇ ਦੇ ਪੈਸੇ ਹੜੱਪਣ ਖਾਤਰ ਖੁਦ ਨਾਲ਼ ਰਚਿਆ ਖੋਹ ਦਾ ਝੂਠਾ ਡਰਾਮਾ ਦੇ ਮਾਮਲੇ ਨੂੰ 24 ਘੰਟਿਆਂ ਅੰਦਰ ਕੀਤਾ ਟਰੇਸ
ਅੰਮ੍ਰਿਤਸਰ, 23 ਜਨਵਰੀ 2025 (ਸੁਖਬੀਰ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS. ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆ ਹਦਾਇਤ ਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੋਨ-1, ਸ੍ਰੀ ਵਿਸ਼ਾਲਜੀਤ ਸਿੰਘ PPS ਤੇ ਸ੍ਰੀ ਜਸਪਾਲ ਸਿੰਘ PPS, ਏ.ਸੀ.ਪੀ ਸੈਟਰਲ ਅੰਮ੍ਰਿਤਸਰ ਦੀਆ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਮਨਜੀਤ ਕੌਰ ਮੁੱਖ ਅਫਸਰ ਥਾਣਾ ਗੇਟ ਹਕੀਮਾ ਦੀ ਅਗਵਾਈ ਹੇਠ ਮੁਕੱਦਮਾ ਨੰਬਰ ਅਧੀਨ ਧਾਰਾ 304(2) BNS ਥਾਣਾ ਗੇਟ ਹਕੀਮਾ ਅੰਮ੍ਰਿਤਸਰ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਮੁੱਕਦਮਾ ਮੁੱਦਈ ਹਰਕੇਵਲ ਸਿੰਘ ਪੁੱਤਰ ਚੰਦ ਸਿੰਘ ਵਾਸੀ ਫਤਿਹ ਸਿੰਘ ਕਲੋਨੀ, ਥਾਣਾ ਗੇਟ ਹਕੀਮਾ ਅੰਮ੍ਰਿਤਸਰ ਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਸੀ ਸਵੇਰ ਵਕਤ ਕ੍ਰੀਬ 10:00 ਵਜੇ ਉਸਦੀ ਨੂੰਹ ਕੋਮਲ ਸ਼ਰਮਾ ਪਾਸੋ ਕੋਈ ਨਾ ਮਲੂਮ ਵਿਅਕਤੀ ਅੱਖਾ ਵਿੱਚ ਲਾਲ ਮਿਰਚਾ ਪਾ ਕੇ ਐਕਟਿਵਾ ਖੋਹ ਕੇ ਲੈ ਗਿਆ ਜੋ ਐਕਟਿਵਾ ਦੀ ਡਿੱਗੀ ਵਿੱਚ* *4 ਲੱਖ 29 ਹਜਾਰ ਰੁਪਏ ਨਗਦੀ* ਵੀ ਸੀ। ਜੋ ਦੋਰਾਨੇ ਤਫਤੀਸ਼ ਮਾਮਲਾ ਸ਼ੱਕੀ ਲੱਗਦਾ ਹੋਣ ਕਰਕੇ ਮੁੱਦਈ ਮੁਕੱਦਮਾ ਦੀ ਨੂੰਹ ਕੋਮਲ ਸ਼ਰਮਾ ਪਾਸੋ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ।
ਜਿਸਨੇ ਦੱਸਿਆ ਕਿ ਇਹ ਖੋਹ ਉਸਨੇ ਆਪਣੇ ਭਰਾ ਅਭੀਜੀਤ ਸ਼ਰਮਾ ਪੁੱਤਰ ਰਕੇਸ਼ ਕੁਮਾਰ ਵਾਸੀ ਸਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਨਾਲ ਮਿਲ ਕੇ ਆਪਣੀ ਕੰਮ ਵਾਲੀ ਦੇ ਲੜਕੇ ਸੁਰਿੰਦਰ ਸਿੰਘ ਉਰਫ ਸੰਨੀ ਪੁੱਤਰ ਜਬਰਜੀਤ ਸਿੰਘ ਵਾਸੀ ਮੰਦਰ ਵਾਲੀ ਗਲੀ ਮੂਲੇ ਚੱਕ ਅੰਮ੍ਰਿਤਸਰ ਪਾਸੋ ਕਰਵਾਇਆ ਹੈ। ਜਿਸਤੇ ਲੜਕੀ ਕੋਮਲ ਸ਼ਰਮਾ ਅਤੇ ਇਸਦੇ ਭਰਾ ਅਭੀਜੀਤ ਸ਼ਰਮਾ ਨੂੰ ਮੁਕੰਦਮਾ ਵਿੱਚ ਬਾਅਦ ਕਰਨੇ ਪੁੱਛ ਗਿੱਛ ਹੱਕੀ ਦੋਸ਼ੀ ਪਾ ਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮਾ ਵਿੱਚ ਖੋਹ ਹੋਈ ਨਗਦੀ ਵਿੱਚੋਂ 2 ਲੱਖ 95 ਹਜਾਰ ਰੁਪਏ ਬਰਾਮਦ ਕੀਤੇ ਗਏ। ਜੋ ਮੁਕੱਦਮਾ ਹਜਾ ਦਾ ਨਾਮਜਦ ਦੋਸੀ ਸੁਰਿੰਦਰ ਸਿੰਘ ਉਰਫ ਸੰਨੀ ਉਕਤ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਪੁਲਿਸ ਪਾਰਟੀਆ ਬਣਾ ਕੇ ਰੋਡ ਕੀਤੇ ਜਾ ਰਹੇ ਹਨ।ਦੋਸ਼ੀਆਨ ਉਕਤਾਨ ਪਾਸੋ ਡੂੰਘਿਆਈ ਨਾਲ ਪੁੱਛ ਗਿੱਛ ਕਰਕੇ ਮੁਕੱਦਮਾ ਹਜਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।



