AmritsarBreaking NewsE-Paper‌Local NewsPunjab
Trending

ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ

ਅੰਮ੍ਰਿਤਸਰ, 24 ਜਨਵਰੀ 2025

ਭਾਰਤੀ ਹਵਾਈ ਫੌਜ ਵੱਲੋਂ ਆਗਨੀਵੀਰ ਵਾਯੂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਵੈਬਸਾਈਟ (https://agnipathvayu.cdac.in) ਪੋਰਟਲ ਤੇ ਅੱਪਲੋਡ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਅੰਮ੍ਰਿਤਸਰ, ਸ਼੍ਰੀ ਮੁਕੇਸ਼ ਸਾਰੰਗਲ ਨੇ ਦੱਸਿਆ ਕਿ ਅਗਨੀਵੀਰ ਵਾਯੂ ਦੀ ਆਸਾਮੀ ਲਈ ਦੋਵੇਂ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਇਸ ਆਸਾਮੀ ਲਈ ਅਪਲਾਈ ਕਰਨ ਲਈ ਯੋਗਤਾ ਬਾਰ੍ਹਵੀ (ਮੈਥ, ਫਿਜ਼ਿਕਸ, ਅਤੇ ਅੰਗਰੇਜ਼ੀ) ਵਿਸ਼ਿਆਂ ਨਾਲ ਘੱਟੋ ਘੱਟ 50 ਫੀਸਦੀ ਅੰਕ ਜਾਂ ਫਿਰ ਪ੍ਰਾਰਥੀ ਵੱਲੋਂ 03 ਸਾਲ ਦਾ ਡਿਪਲੋਮਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋਮੋਬਾਇਲ , ਕੰਪਿਊਟਰ ਸਾਇੰਸ, ਇੰਸਟਰੁਮੈਂਟੇਸ਼ਨ ਟੈਕਨੌਲੋਜੀ , ਇਨਫਰਮੇਸ਼ਨ ਟੈਕਨੌਲੋਜੀ) ਅਤੇ 50 ਫੀਸਦੀ ਅੰਕ ਅੰਗਰੇਜ਼ੀ ਵਿਸ਼ੇ ਵਿੱਚ ਹੋਣੇ ਲਾਜ਼ਮੀ ਹਨ।
ਅਗਨੀਵੀਰ ਵਾਯੂ ਦੀ ਆਸਾਮੀ ਲਈ ਉਮਰ ਹੱਦ 01 ਜਨਵਰੀ 2005 ਤੋਂ 01 ਜੁਲਾਈ 2008 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਲੰਬਾਈ ਘੱਟੋ-ਘੱਟ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਰਥੀ ਮਿਤੀ 07 ਜਨਵਰੀ 2025 ਤੋਂ ਇੰਡੀਅਨ ਏਅਰਫੋਰਸ ਦੀ ਵੈੱਬਸਾਈਟ (http://agnipathvayu.cdac.in) ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਆਸਾਮੀ ਦੀ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 27 ਜਨਵਰੀ 2025 ਹੈ। ਉਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਨੀਵੀਰ ਵਾਯੂ ਆਸਾਮੀ ਦੀ ਭਰਤੀ ਦਾ ਪੇਪਰ ਮਿਤੀ 22 ਮਾਰਚ 2025 ਤੋਂ ਸ਼ੁਰੂ ਹੋਵੇਗਾ।
ਪ੍ਰਾਰਥੀ ਵੱਲੋਂ ਵੈੱਬਸਾਈਟ ਤੇ ਸਫਲਤਾਪੂਰਵਕ ਅਪਲਾਈ ਕਰਨ ਤੋਂ ਬਾਅਦ ਆਨਲਾਈਨ ਐਡਮਿਟ ਕਾਰਡ ਜਾਰੀ ਕੀਤਾ ਜਾਵੇਗਾ। ਐਡਮਿਟ ਕਾਰਡ ਵਿੱਚ ਪੇਪਰ ਦੀ ਤਾਰੀਖ ,ਸਮਾਂ ਅਤੇ ਸਥਾਨ ਬਾਰੇ ਜਾਣਕਾਰੀ ਦਿਤੀ ਜਾਵੇਗੀ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇੰਡੀਅਨ ਏਅਰਫੋਰਸ ਦੀ ਵੈੱਬਸਾਈਟ (https://agnipathvayu.cdac.in) ਤੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ,ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
admin1

Related Articles

Back to top button