AmritsarBreaking NewsCrimeE-Paper‌Local NewsPunjab
Trending

ਥਾਣਾ ਸਿਵਲ ਲਾਈਨ ਵਲੋਂ ਐਕਸੀਡੈਂਟ ਦੌਰਾਨ ਜਖ਼ਮੀ ਵਿਅਕਤੀ ਦੇ ਪੈਸੇ ਕੱਢਣ ਵਾਲਾ ਕਾਬੂ

ਅੰਮ੍ਰਿਤਸਰ, 24 ਜਨਵਰੀ 2025 (ਸੁਖਬੀਰ ਸਿੰਘ)

ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਦੀਆ ਹਦਾਇਤਾ ਪਰ ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਦੇ ਏਰੀਆ ਵਿੱਚ ਲੁੱਟਾ/ਖੋਹਾ ਕਰਨ ਅਤੇ ਸੰਗੀਨ ਜੁਰਮਾ ਵਿਚ ਲੋੜੀਂਦੇ ਅਪਰਾਧੀਆ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ਼੍ਰੀ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਦੇ ਦਿਸਾ ਨਿਰਦੇਸ਼ਾ ਤੇ ਸ੍ਰੀ ਅਰਵਿੰਦ ਮੀਨਾਂ ਆਈ.ਪੀ.ਐਸ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ, ਥਾਣਾ ਸਿਵਲ ਲਾਈਨਜ਼ ਅੰਮ੍ਰਿਤਸਰ ਦੀ ਅਗਵਾਈ ਹੇਠ ਏ.ਐਸ.ਆਈ ਹਰਜਿੰਦਰ ਸਿੰਘ, ਸਮੇਤ ਪੁਲਿਸ ਪਾਰਟੀ ਵਲੋ ਮੁੱਕਦਮਾ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਇਹ ਮੁਦਈ ਮੁਕੱਦਮਾ ਦਸਿਆ ਕਿ ਮਿਤੀ 15.01.2025 ਨੂੰ ਵਕਤ ਕਰੀਬ 09:15PM ਪਰ ਮੇਰੇ ਪਿਤਾ ਰਵੀ ਮਹਾਜਨ ਅਲਬਰਟ ਰੋਡ ਤੇ ਰਿਆਲਟ ਚੋਕ ਜਾ ਰਹੇ ਸੀ ਇਕ ਨੈਨੋ ਕਾਰ ਰੰਗ ਗ੍ਰੇਅ ਨੇ ਟੱਕਰ ਮਾਰ ਕੇ ਮੇਰੇ ਪਿਤਾ ਜੀ ਦਾ ਐਕਸੀਡੈਂਟ ਕਰ ਦਿੱਤਾ ਤੇ ਉਥੇ ਨਿਕਲ ਗਈ।
ਉਸ ਜਗਾ ਪਰ ਮੌਜੂਦ ਰਾਹਗੀਰਾਂ ਨੇ ਮੇਰੇ ਪਿਤਾ ਜੀ ਨੂੰ Asia Diagnostics Centre ਵਿੱਚ ਸਟੇਚਰ ਤੇ ਲਿਟਾ ਦਿੱਤਾ, ਉਥੇ ਮੋਕੇ ਤੇ ਮੌਜੂਦ ਇਕ ਅਣਪਛਾਤੇ ਨੌਜਵਾਨ ਨੇ ਸਟੇਚਰ ਪਰ ਲਿਟੇ ਹੋਏ ਮੇਰੇ ਪਿਤਾ ਜੀ ਦੀ ਜੇਬ ਵਿੱਚ ਪਏ 02 ਲੱਖ ਰੁਪਏ ਕੱਢ ਲਏ ਤੇ ਉਥੋਂ ਭੱਜ ਗਿਆ।
ਪੁਲਿਸ ਪਾਰਟੀ ਵੱਲੋਂ ਤਕਨੀਕੀ ਸਹਾਇਤਾ ਦੀ ਮਦਦ ਨਾਲ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਸੁਨੀਲ ਸੈਣੀ ਉਰਫ ਗੋਰੀ ਸ਼ੰਕਰ ਪੁੱਤਰ ਚਮਨ ਲਾਲ ਵਾਸੀ ਮਕਾਨ ਨੰਬਰ 511 ਗਲੀ ਨੰਬਰ 04 ਗੁਰੂ ਨਾਨਕਪੁਰਾ ਇਸਲਾਮਾਬਾਦ ਅੰਮ੍ਰਿਤਸਰ ਨੂੰ ਬਹੁਤ ਥੋੜੇ ਸਮੇਂ ਵਿਚ ਹੀ ਨੇੜੇ ਹਰਤੇਜ ਹਸਪਤਾਲ ਤੇ ਇਲਾਕੇ ਤੋਂ ਕਾਬੂ ਕੀਤਾ ਗਿਆ । ਜੋ ਇਸ ਪਾਸੋ ਵਾਰਦਾਤ ਵਿਚ ਵਰਤੀ ਗਈ ਐਕਟਿਵਾ ਨੰਬਰੀ PB08-DB-8840 ਅਤੇ ਖੋਹ ਕੀਤੀ ਰਕਮ ਵਿੱਚੋ 70,000/- ਰੁਪਏ ਬ੍ਰਾਮਦ ਕੀਤੇ ਗਏ। ਜੋ ਗ੍ਰਿਫਤਾਰ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੇਸ਼ੀ ਪਾਸੋਂ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ।
admin1

Related Articles

Back to top button