AmritsarBreaking NewsE-Paper‌Local NewsPunjab
Trending

ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਚੂਲੇ ਨੂੰ ਬਦਲ ਕੇ ਜੇਸੀ ਮੋਟਰਜ਼ ਦੇ ਕਰਮਚਾਰੀ ਦੀ ਜ਼ਿੰਦਗੀ ਬਦਲੀ

ਅਨਸੀਮੈਂਟਡ ਟੋਟਲ ਹਿੱਪ ਰਿਪਲੇਸਮੈਂਟ ਸਰਜਰੀ 5 ਘੰਟੇ ਬਾਅਦ ਹੀ ਪਹਿਲਾ ਵਾਂਗ ਤੁਰਨ ਵੀ ਲੱਗ ਪਏ ਤੇਜ਼ ਰਿਕਵਰੀ ਡਾ. ਗੁਪਤਾ ਦੀ ਬੇਮਿਸਾਲ ਦੇਖਭਾਲ ਦਾ ਪ੍ਰਮਾਣ

ਅੰਮ੍ਰਿਤਸਰ, 26 ਜਨਵਰੀ 2025 (ਕੰਵਲਜੀਤ ਸਿੰਘ, ਅਭਿਨੰਦਨ ਸਿੰਘ)

ਉੱਘੇ ਆਰਥੋਪੈਡਿਕਸ ਅਤੇ ਜੋੜ ਰਿਪਲੇਸਮੈਂਟ ਸਰਜਨ ਡਾ. ਸ਼ੁਭਮ ਗੁਪਤਾ ਨੇ ਅਤਿ-ਆਧੁਨਿਕ ਤਕਨੀਕ ਦੇ ਸਹਾਰੇ ਪੂਰੀ ਤਰ੍ਹਾਂ ਖਰਾਬ (ਐਵੈਸਕੁਲਰ ਨੈਕਰੋਸਿਸ ਬਿਮਾਰੀ ) ਹੋ ਚੁੱਕੇ ਚੂਲੇ ਨੂੰ ਬਦਲ ਕਿ ਮਰੀਜ਼ ਦੀ ਜ਼ਿੰਦਗੀ ਨੂੰ ਖੁਸ਼ੀਆਂ- ਖੇੜਿਆਂ ਨਾਲ ਭਰ ਦਿੱਤਾ ਹੈ। ਐਵੈਸਕੁਲਰ ਨੈਕਰੋਸਿਸ ਬਿਮਾਰੀ ਤੋਂ ਪੀੜਤ ਮਰੀਜ਼ ਪਿਛਲੇ ਦੋ ਸਾਲ ਤੋਂ ਚਲਣ-ਫਿਰਨ ਤੋਂ ਅਸਮਰਥ ਸੀ।ਉਸ ਨੂੰ ਕਿਤਿਓਂ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਸੀ ਆ ਰਹੀ। ਜੇ ਕਿਤਿਓਂ ਨਜ਼ਰ ਆਉਂਦੀ ਵੀ ਸੀ ਤਾਂ ਉਸ ਦੇ ਇਲਾਜ਼ ਦੇ ਲਈ ਬੇਹਤਸ਼ਾਂ ਖਰਚਾ ਦੱਸਿਆ ਜਾਂਦਾ ਸੀ। ਗਰੰਟੀ ਵੀ ਕੋਈ ਨਹੀਂ ਸੀ ਦਿੱਤੀ ਜਾਂਦੀ।

ਡਾ ਸ਼ੁਭਮ ਗੁਪਤਾ ਨੇ ਬਹੁਤ ਹੀ ਵਾਜਿਬ ਰੇਟ ਤੇ ਸਫਲ ਅਨਸੀਮੈਂਟਡ ਟੋਟਲ ਹਿੱਪ ਰਿਪਲੇਸਮੈਂਟ ਸਰਜਰੀ ਕਰਕੇ ਜੋ ਮਾਰਕਾ ਮਾਰਿਆ ਹੈ ਦੇ ਹੋਰ ਵੀ ਉਹਨਾਂ ਲੋਕਾਂ ਲਈ ਰਾਹ ਖੋਲ ਦਿੱਤਾ ਜੋ ਥੱਕ-ਹਾਰ ਕੇ ਘਰ ਬੈਠ ਚੁੱਕੇ ਹਨ।ਡਾਕਟਰੀ ਮੁਹਾਰਤ ਦੀ ਇਸ ਸ਼ਾਨਦਾਰ ਪ੍ਰਦਰਸ਼ਨੀ ਨੇ ਜਿੱਥੇ ਮਰੀਜ਼ ਦੀ ਜ਼ਿੰਦਗੀ ਬਦਲ ਦਿੱਤੀ ਉੱਥੇ ਹੋਰ ਵੀ ਬਹੁਤ ਸਾਰੇ ਮਰੀਜ਼ਾ ਲਈ ਜੋ ਦੇਸ਼ ਅਤੇ ਵਿਦੇਸ਼ ਚ ਇਸ ਬਿਮਾਰੀ ਤੋਂ ਪੀੜਤ ਨਰਕ ਦਾ ਜੀਵਨ ਜੀ ਰਹੇ ਹਨ ਦੇ ਲਈ ਇਹ ਕਿਸੇ ਖੁਸ਼ਖਬਰੀ ਵਾਲੀ ਗੱਲ ਤੋਂ ਘੱਟ ਨਹੀਂ ਹੈ ਉਹ ਵੀ ਵਾਜਿਬ ਰੇਟ ‘ਤੇ। ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਚੂਲੇ ਨੂੰ ਬਦਲਣ ਤੋਂ ਬਹੁਤ ਸਾਰੇ ਡਾਕਟਰ ਹੱਥ ਹੀ ਖੜੇ ਕਰ ਦਿੰਦੇ ਉਹ ਵੀ ਅਨਸੀਮੈਂਟਡ।

ਜੇਸੀ ਮੋਟਰਜ਼ ਦੇ ਕਰਮਚਾਰੀ ਪ੍ਰਵੀਨ ਕੁਮਾਰ (38 ਸਾਲ )ਦੀ ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਯੂਨਿਟ 2 (ਲਾਲ ਹਸਪਤਾਲ) ਵਿਖੇ ਇਹ ਸਫ਼ਲ ਸਰਜਰੀ ਕੀਤੀ ਗਈ। ਸਰਜਰੀ ਤੋਂ ਸਿਰਫ਼ 5 ਘੰਟੇ ਬਾਅਦ ਹੀ ਮਰੀਜ਼ ਦੁਬਾਰਾ ਬਿਨਾ ਕਿਸੇ ਦਰਦ ਤੋਂ ਆਮ ਵਾਂਗ ਤੁਰਨ ਦੇ ਵੀ ਯੋਗ ਹੋ ਗਿਆ ਤਾਂ ਉਸ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ। ਇਸ ਰਿਕਵਰੀ ਨੂੰ ਮੈਡੀਕਲ ਜਗਤ ਵਿੱਚ ਇੱਕ ਮਹੱਤਵਪੂਰਨ ਅਤੇ ਮੀਲ ਪੱਥਰ ਸਾਬਿਤ ਹੋਣ ਦੀ ਨਜ਼ਰ ਤੋਂ ਵੇਖਿਆ ਗਿਆ ਹੈ। ਇਸ ਤੇਜ਼ ਰਿਕਵਰੀ ਨੂੰ ਪ੍ਰਵੀਨ ਕੁਮਾਰ ਨੇ ਜੋੜ ਰਿਪਲੇਸਮੈਂਟ ਸਰਜਨ ਡਾ ਸ਼ੁਭਮ ਗੁਪਤਾ, ਉਸਦੀ ਮੈਡੀਕਲ ਟੀਮ ਦੀ ਬੇਮਿਸਾਲ ਦੇਖਭਾਲ ਅਤੇ ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਇੱਕ ਪ੍ਰਮਾਣ ਦੱਸਿਆ ਹੈ।

ਉਸ ਨੇ ਕਿਹਾ ਇਸ ਖੁਸ਼ਖਬਰੀ ਨੇ ਉਸ ਦੇ ਨਾਲ ਉਸ ਦੇ ਪਰਿਵਾਰ, ਸਾਥੀਆਂ ਅਤੇ ਪੂਰੇ ਜੇ.ਸੀ. ਮੋਟਰਜ਼ ਭਾਈਚਾਰੇ ਲਈ ਖੁਸ਼ੀ ਅਤੇ ਰਾਹਤ ਲਿਆਂਦੀ। ਉਸ ਨੇ ਦੱਸਿਆ ਕਿ (ਪ੍ਰਵੀਨ ਕੁਮਾਰ )ਉਸ ਦੀ ਉਮਰ ਅਜੇ ਸਿਰਫ਼ 38 ਸਾਲ ਹੈ ਅਤੇ ਉਹ ਪਿਛਲੇ ਦੋ ਸਾਲ ਤੋਂ ਦਰ -ਦਰ ਦੀਆਂ ਠੋਕਰਾਂ ਖਾ ਰਿਹਾ ਸੀ।ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਯੂਨਿਟ 2 ਦੇ ਅਤਿ-ਆਧੁਨਿਕ ਨਵੇਂ ਬਣੇ ਥੀਏਟਰ ਕੰਪਲੈਕਸ ਵਿਚ ਵੀ ਇਸ ਸਫ਼ਲ ਸਰਜਰੀ ਤੋਂ ਬਾਅਦ ਸਮੁੱਚੀ ਟੀਮ ਦਾ ਆਤਮ-ਵਿਸ਼ਵਾਸ਼ ਵਧਿਆ ਹੈ।ਉਹ ਵੀ ਏਵੀਐਨ ਹਿੱਪ ਲਈ ਇੱਕ ਸਫਲ ਅਨਸੀਮੈਂਟਡ ਟੋਟਲ ਹਿੱਪ ਰਿਪਲੇਸਮੈਂਟ ਸਰਜਰੀ ਕਰਵਾਉਣਾ ।

ਆਰਥੋਪੀਡਿਕਸ ਅਤੇ ਜੋੜ ਰਿਪਲੇਸਮੈਂਟ ਸਰਜਨ ਡਾ. ਸ਼ੁਭਮ ਗੁਪਤਾ ਨੇ ਦੱਸਿਆ ਕਿ ਘੱਟੋ-ਘੱਟ ਤਕਨੀਕ ਦੀ ਵਰਤੋਂ ਕਰਕੇ ਉਹ ਇਸ ਸਰਜਰੀ ਨੂੰ ਕਰਨ ਵਿਚ ਕਾਮਯਾਬ ਹੋਏ ਹਨ ਅਤੇ ਇਸ ਨੂੰ ਉਹ ਸ੍ਰੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਸਮਝਦੇ ਹਨ। ਅਜਿਹੇ ਮਰੀਜ਼ਾਂ ਨੂੰ ਉਹ ਉੱਚ-ਪੱਧਰੀ ਸਿਹਤ ਸੰਭਾਲ ਸਹੂਲਤਾਂ ਅੰਮ੍ਰਿਤਸਰ ਵਿਚ ਪ੍ਰਦਾਨ ਕਰਨਾ ਚਾਹੁੰਦੇ ਹਨ।ਜਿਸ ਦੇ ਲਈ ਨਵਾਂ ਥੀਏਟਰ ਕੰਪਲੈਕਸ ਬਣਾਇਆ ਗਿਆ ਜਿਸ ਵਿੱਚ ਦੋ ਅਤਿ-ਆਧੁਨਿਕ ਓਪਰੇਟਿੰਗ ਥੀਏਟਰ, ਇੱਕ ਛੋਟਾ ਓਪਰੇਟਿੰਗ ਆਈ.ਸੀ.ਯੂ. ਇੱਕ ਪ੍ਰੀ-ਆਪਰੇਟਿਵ ਆਈ.ਸੀ.ਯੂ., ਇੱਕ ਪੋਸਟ-ਆਪਰੇਟਿਵ ਆਈ.ਸੀ.ਯੂ. ਇੱਕ ਲੇਬਰ ਸੂਟ,ਫਿਲਟਰਾਂ ਵਾਲੇ ਲੈਮੀਨਰ ਫਲੋ ਏਅਰ ਕੰਡੀਸ਼ਨਿੰਗ ਯੂਨਿਟ ਹਨ।

ਇਹ ਉੱਨਤ ਫਿਲਟਰੇਸ਼ਨ ਸਿਸਟਮ ਲਾਗ ਦਰਾਂ ਨੂੰ ਘਟਾਉਣ ਅਤੇ ਮਰੀਜ਼ਾਂ ਲਈ ਇੱਕ ਊਰਜਾ ਭਰਪੂਰ ਵਾਤਾਵਰਣ ਬਣਾਉਣ ਵਿੱਚ ਮਦਦ ਕਰਦਾ ਹੈ। ਡਾ. ਸ਼ੁਭਮ ਗੁਪਤਾ (ਐਮਬੀਬੀਐਸ, ਐਮਐਸ ਆਰਥੋਪੈਡਿਕਸ, ਐਫਆਈਏਐਸਐਮ) ਨੇ ਹੱਡੀਆਂ ਦੀ ਸਿਹਤ ਨੂੰ ਤਰਜੀਹ ਦੇਣ ਦੀ ਮਹੱਤਤਾ ‘ਤੇ ਜ਼ੋਰ ਦੇਂਦਿਆਂ ਕਿਹਾ ਹੈ ਕਿ ਉਹ ਗੁਰੂ ਦੀ ਨਗਰੀ ਦੇ ਵਸਨੀਕਾਂ ਲਈ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤਕ ਲੈ ਕਿ ਜਾਣਾ ਚਹੁੰਦੇ ਹਨ। ਉਨ੍ਹਾਂ ਕਿਹਾ ਇਹਨਾਂ ਸਹੂਲਤਾਂ ਲਈ ਪੀੜਤ ਮਰੀਜ਼ਾਂ ਨੂੰ ਵਿਦੇਸ਼ਾਂ ਤੇ ਨਿਰਭਰ ਰਹਿਣਾ ਪੈਂਦਾ ਸੀ ਅਤੇ ਇਸ ਦੇ ਲਈ ਬਹੁਤ ਸਾਰੀ ਕੀਮਤ ਵੀ ਦੇਣੀ ਪੈਂਦੀ ਸੀ।

admin1

Related Articles

Back to top button