AmritsarBreaking NewsCrimeE-PaperLocal NewsPunjab
Trending
ਥਾਣਾ ਸੁਲਤਾਨਵਿੰਡ ਵੱਲੋਂ ਇੱਕ ਔਰਤ ਵੱਲੋਂ ਰਾਹਗਿਰ ਕਾਰ ਚਾਲਕ ਪਾਸੋਂ ਲਿਫ਼ਟ ਲੈ ਕੇ ਆਪਣੀ ਸਾਥੀਆਂ ਨਾਲ ਲੁੱਟ ਖੋਹ ਕਰਨ ਵਾਲੇ ਸਰਗਰਮ ਗੈਂਗ ਦਾ ਕੀਤਾ ਪਰਦਾਫਾਸ਼:, 02 ਔਰਤਾ ਸਮੇਤ 03 ਕਾਬੂ
ਅੰਮ੍ਰਿਤਸਰ, 28 ਜਨਵਰੀ 2025 (ਸੁਖਬੀਰ ਸਿੰਘ)
ਬਿਕਰਮਜੀਤ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਮਿਤੀ 22-01-2025 ਨੂੰ ਉਹ, ਰੌਜ਼ਾਨਾਂ ਦੀ ਤਰ੍ਹਾਂ ਦੁਕਾਨ ਦੇ ਕਾਰੋਬਾਰ ਦੇ ਸਿਲਸਲੇ ਵਿੱਚ ਆਪਣੀ ਕਾਰ ਨੰਬਰ PB02-EL-8991 ਕੰਪਨੀ ਮਾਰਕਾ ਕੀਆ ਵਿੱਚ ਸਵਾਰ ਹੋ ਕਿ ਬਜ਼ਾਰ, ਅੰਮ੍ਰਿਤਸਰ ਸ਼ਹਿਰ ਵਿੱਖੇ ਗਿਆ ਸੀ ਤੇ ਬਜ਼ਾਰ ਦਾ ਕੰਮ ਖਤਮ ਕਰਕੇ ਜਦੋਂ ਵਾਪਸ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ IDH ਮਾਰਕਿਟ ਪਰ ਰੇਹੜੀ ਤੋਂ ਫਰੂਟ ਖਰੀਦਣ ਵਾਸਤੇ ਰੁਕਿਆ ਤਾਂ ਵਕਤ ਕਰੀਬ 10:50 ਵਜੇ ਰਾਤ ਦਾ ਹੋਵੇਗਾ, ਏਨੇ ਨੂੰ ਇੱਕ ਅਣ-ਪਛਾਤੀ ਔਰਤ ਉਮਰ ਕਰੀਬ 30/32 ਸਾਲ ਉਸਦੇ ਪਾਸ ਆ ਕੇ ਕਹਿੰਦੀ ਕਿ ਭਾਜੀ ਮੈਂ ਤੁਹਾਨੂੰ ਜਾਣਦੀ ਹਾਂ, ਮੈਂ ਵੀ ਤੁਹਾਡੀ ਕਲੋਨੀ ਵਿੱਚ ਹੀ ਰਹਿੰਦੀ ਹਾਂ ।
ਮੈਂ ਘਰ ਨੂੰ ਜਾਣਾ ਹੈ ਤੇ ਮੈਨੂੰ ਵੀ ਆਪਣੇ ਨਾਲ ਕਲੋਨੀ ਤੱਕ ਲੈ ਚੱਲੋ, ਇਹ ਔਰਤ ਮੇਰੇ ਨਾਲ ਮੇਰੀ ਗੱਡੀ ਵਿਚ ਬੈਠ ਗਈ ਤੇ ਮੈਂ ਆਪਣੀ ਕਾਰ ਚਲਾ ਲਈ ਜਦੋਂ ਅਸੀ ਨੇੜੇ ਮਾਤਾ ਮਹਿਤਾਬ ਕੌਰ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਪੁੱਜੇ ਤਾਂ ਇਹ ਔਰਤ ਮੁਦੱਈ ਨੂੰ ਕਹਿੰਦੀ ਕਿ ਭਾਜੀ ਇਥੇ ਮੇਰੇ ਭੈਣ ਖੜੀ ਹੈ, ਉਸਨੂੰ ਵੀ ਬਿਠਾ ਲਓ ਜੋ ਮੈਂ ਆਪਣੀ ਕਾਰ ਰੋਕ ਦਿਤੀ ਜੋ ਔਰਤ ਨੇ ਇੱਕ ਲੜਕੀ ਨੂੰ ਅਵਾਜ ਮਾਰੀ ਇਨੋਂ ਨੂੰ ਇਕ ਲੜਕੀ ਜਿਸ ਦੀ ਉਮਰ ਕਰੀਬ 27/28 ਸਾਲ ਸੀ ਦੇ ਨਾਲ ਦੇ ਨੌਜਵਾਨ ਲੜਕੇ ਮੇਰੀ ਗੱਡੀ ਵੱਲ ਨੂੰ ਆ ਗਏ ਜਿੰਨਾ ਨੇ ਲੜਕੀ ਨੂੰ ਮੇਰੀ ਗੱਡੀ ਵਿੱਚ ਬਿਠਾ ਦਿੱਤਾ ਤੇ ਅਸੀਂ ਚੱਲ ਪਏ ਜਦ ਮੈਂ ਆਪਣੀ ਕਲੋਨੀ ਵਿੱਚ ਪੁੱਜਾ ਤਾਂ ਇਹ ਔਰਤ ਮੈਨੂੰ ਕਹਿਦੀ ਕਿ ਭਾਜੀ ਸਾਨੂੰ ਥੋੜਾ ਜਿਹਾ ਅਗਾਹ ਸਾਡੇ ਘਰ ਲਾਗੇ ਕਰ ਦਿਉ ਤਾਂ ਮੈ ਗੱਡੀ ਅੱਗੇ ਲਈ ਗਿਆ ਤਾਂ ਇੱਕ ਨਵੀਂ ਬਣ ਰਹੀ ਕੋਠੀ ਲਾਗੇ ਜਾ ਕੇ ਇਸ ਔਰਤ ਨੇ ਮੈਨੂੰ ਕਿਹਾ ਕਿ ਸਾਨੂੰ ਇਥੇ ਉਤਾਰ ਦਿਉ ਜਦੋ ਮੈਂ ਇਹਨਾ ਨੂੰ ਉਤਾਰਨ ਲਈ ਆਪਣੀ ਕਾਰ ਰੋਕੀ ਤਾਂ ਇਨੇ ਨੂੰ ਇੱਕ ਰੰਗ ਦੀ ਸਵਿਫਟ ਡਜਾਇਰ ਕਾਰ ਜਿਸਦਾ ਮੈਂ ਹਨੇਰਾ ਹੋਣ ਕਰਕੇ ਨੰਬਰ ਨਹੀ ਪੜ ਸਕਿਆ ਪਰ 02 ਮੇਨੇ ਨੌਜਵਾਨ ਲੜਕੇ ਬੜੀ ਤੇਜ਼ ਰਫ਼ਤਾਰ ਨਾਲ ਆਏ ਜਿੰਨਾ ਨੇ ਹੱਥਾਂ ਵਿੱਚ ਬੇਸਬਾਲ ਫੜੇ ਹੋਏ ਸਨ ਜਿੰਨਾ ਨੂੰ ਆਉਂਦਾ ਦੇਖ ਕੇ ਦੇਨਾ ਔਰਤਾ ਨੇ ਮੇਰੀ ਗੱਡੀ ਵਿੱਚੋਂ ਥੱਲੇ ਉੱਤਰ ਕੇ ਮੈਨੂੰ ਬਾਹਾ ਤੋਂ ਫੜਕੇ ਗੱਡੀ ਵਿੱਚੋ ਬਾਹਰ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਖਿੱਚ ਕੇ ਗੱਡੀ ਵਿਚੋਂ ਬਾਹਰ ਕੱਢ ਕੇ ਦੇਨਾ ਨੇ ਮੈਨੂੰ ਜੱਫਾ ਮਾਰ ਲਿਆ ਤੇ ਉਕਤ ਨੌਜਵਾਨਾਂ ਨੇ ਆਉਂਦਿਆਂ ਹੀ ਆਪਣੇ ਹੱਥਾਂ ਵਿਚ ਫੜੇ ਹੋਏ ਬੇਸਬਾਲਾ ਨਾਲ ਮੇਰੇ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਸੱਟਾ ਲੱਗਣ ਕਰਕੇ ਲਹੂ ਲੁਹਾਨ ਹੋ ਕੇ ਜਮੀਨ ਤੇ ਡਿੱਗ ਗਿਆ ਤੇ ਇਹਨਾਂ ਨੇ ਮੇਰੀ ਡਿੱਗੇ ਪਏ ਦੀ ਡੱਬ ਵਿੱਚ ਮੇਰਾ ਇੱਕ ਲਾਈਸੈਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਜਿਸ ਵਿੱਚ 06 ਰੋਂਦ ਜਿੰਦਾ 32 ਬੋਰ ਸਨ ਮੇਰੇ ਪਾਸੇ ਖੋਹ ਲਿਆ ਅਤੇ ਮੇਰੀਆ ਜੇਬਾ ਵਿਚੋ ਮੇਰੇ 02 ਮੋਬਾਇਲ ਫੋਨ ਜਿੰਨਾ ਵਿਚੋ ਇੱਕ I-Phone 15 PRO ਅਤੇ ਦੂਜਾ ਫੋਨ ਕੰਪਨੀ VIVO ਰੰਗ ਕੱਢ ਕੇ ਚਾਰੇ ਜਾਣੇ ਉਕਤ ਡਜਾਇਰ ਕਾਰ ਪਰ ਸਵਾਰ ਹੋ ਕੇ ਫਰਾਰ ਹੋ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀਸਿਟੀ-1,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਪ੍ਰਵੇਸ਼ ਚੋਪੜਾ, ਏ.ਸੀ.ਪੀ ਦੱਖਣੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਸੁਲੱਖਣ ਸਿੰਘਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 1) ਗੁਰਮੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਕੜਾਵੜੀ ਥਾਣਾ ਭੁਪਾਨੀ ਜਿਲਾ ਫਰੀਦਾਬਾਦ ਹਰਿਆਣਾ ਹਾਲ ਵਾਸੀ ਕਿਰਾਏ ਦਾ ਮਕਾਨ ਮੁਹਲਾ ਨਾਨਕਸਰ ਸਰਕਾਰੀ ਹਸਪਤਾਲ ਥਾਣਾ ਸਿਟੀ ਤਰਨ ਤਾਰਨ ਉਮਰ 32 ਸਾਲ, 2) ਸੁਖਵਿੰਦਰ ਕੌਰ ਉਰਫ ਰੂਪਾ ਪਤਨੀ ਹਰਦਵਿੰਦਰ ਸਿੰਘ ਵਾਸੀ ਪਿੰਡ ਸਾਹਪੁਰਾ ਥਾਣਾ ਸਰਹਾਲੀ ਜਿਲਾ-ਤਰਨ ਤਾਰਨ ਉਮਰ 29 ਸਾਲ ਅਤੇ 3) ਜਸਕਰਨ ਸਿੰਘ ਉਰਫ ਕਰਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਪੰਖਪੁਰ ਥਾਣਾ ਚੋਹਲਾ ਸਾਹਿਬ, ਜਿਲਾ ਤਰਨ ਤਾਰਨ ਉਮਰ ਕਰੀਬ 24 ਸਾਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਤੇ ਇਹਨਾਂ ਪਾਸੋਂ ਖੋਹ ਕੀਤੇ ਦੋਨੌਂ ਮੋਬਾਇਲ ਫੋਨ ਤੇ ਵਾਰਦਾਤ ਸਮੇਂ ਵਰਮਿਆ ਬੇਸਬਾਲ ਬ੍ਰਾਮਦ ਕੀਤਾ ਗਿਆ। ਇਹਨਾਂ ਦੇ ਚੋਥੇ ਸਾਥੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਵਾਰਦਾਤ ਵਿੱਚ ਵਰਤੀ ਕਾਰ ਸਵਿਫਟ ਅਤੇ ਖੋਹ ਕੀਤਾ ਪਿਸਟਲ ਬ੍ਰਾਮਦ ਕੀਤਾ ਜਾਵੇਗਾ। ਤਫ਼ਤੀਸ਼ ਜਾਰੀ ਹੈ।



