AmritsarBreaking NewsCrimeE-Paper‌Local NewsPunjab
Trending

ਥਾਣਾ ਸਿਵਲ ਲਾਈਨਜ਼ ਵੱਲੋਂ ਸ਼ਹਿਰ ਵਿੱਚ ਵਹੀਕਲ ਚੌਰੀ ਕਰਨ ਵਾਲੇ 06 ਮੋਟਰਸਾਈਕਲ ਤੇ 04 ਐਕਟੀਵਾ ਸਕੂਟੀਆਂ ਸਮੇਤ 02 ਕਾਬੂ

ਅੰਮ੍ਰਿਤਸਰ, 28 ਜਨਵਰੀ 2025 (ਸੁਖਬੀਰ ਸਿੰਘ , ਅਭਿਨੰਦਨ ਸਿੰਘ)

ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਦੀਆ ਹਦਾਇਤਾ ਤੇ  ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ, ਡੀ.ਸੀ.ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੌਰ,ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਅਰਵਿੰਦ ਮੀਨਾ, ਆਈ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ, ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਏ.ਐਸ.ਆਈ ਲਖਵਿੰਦਰਪਾਲ ਸਮੇਤ ਸਾਥੀ ਕਰਮਚਾਰੀਆ ਵੱਲੋਂ ਸ਼ਹਿਰ ਵਿੱਚ ਵਹੀਕਲ ਚੋਰੀ ਕਰਨ ਵਲੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਗੈਂਗ ਦੇ ਮੁੱਖ ਸਰਗਨਾਂ ਸਮੇਤ 02 ਮੁਲਜ਼ਮਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਚੌਰੀ ਦੇ 06 ਮੋਟਰਸਾਈਕਲ ਤੇ 04 ਐਕਟਿਵਾ ਸਕੂਟੀਆਂ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਪੂਹਲਾ, ਜਿਲਾ ਤਰਨ ਤਾਰਨ  ਅਤੇ ਗੁਰਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮਾਲੂਵਾਲ ਥਾਣਾ ਘਰਿਡਾ ਜਿਲਾ ਅੰਮ੍ਰਿਤਸਰ ਦਿਹਾਤੀ ਵਜ਼ੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਮੋੜ ਗ੍ਰੀਨ ਐਵੀਨਿਊ ਪੁਰਾਣ ਜੇਲ੍ਹ ਰੋਡ, ਅੰਮ੍ਰਿਤਸਰ ਵਿੱਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਦੌਰਾਨ ਮਿਤੀ 17-01-2025 ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਚੌਰੀ ਦੀ ਇੱਕ ਐਕਟੀਵਾ ਬਿਨਾਂ ਨੰਬਰੀ ਕਾਬੂ ਕੀਤਾ ਗਿਆ ਤੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਦੂਸਰੇ ਸਾਥੀ ਗੁਰਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮਾਲੂਵਾਲ, ਥਾਣਾ ਘਰਿੰਡਾ, ਜਿਲਾ ਅੰਮ੍ਰਿਤਸਰ ਦਿਹਾਤੀ ਮੁਕੱਦਮਾਂ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਦੇ ਇੰਕਸ਼ਾਫ ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਚੌਰੀ ਕੀਤੇ 06 ਮੋਟਰਸਾਈਕਲ ਤੇ 04 ਐਕਟੀਵਾਂ ਸਕੂਟੀਆਂ ਹੋਰ ਬ੍ਰਾਮਦ ਕੀਤੀਆਂ ਗਈਆਂ। ਇਸ ਤਰ੍ਹਾਂ ਹੁਣ ਤੱਕ ਇਹਨਾਂ ਪਾਸੋਂ 06 ਮੋਟਰਸਾਈਕਲ ਤੇ 04 ਐਕਟੀਵਾ ਸਕੂਟੀਆਂ ਬ੍ਰਾਮਦ ਕੀਤੀ ਗਈਆ ਹਨ।
admin1

Related Articles

Back to top button