AmritsarBreaking NewsCrimeE-PaperLocal NewsPunjab
Trending
ਨਸ਼ਾ ਤੱਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ ਅਤੇ ਅਮਨ ਸ਼ਾਂਤੀ ਕਾਈਮ ਰੱਖਣ ਲਈ ਕਮਿਸ਼ਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਏਰੀਆਂ ਵਿੱਖੇ ਚਲਾਇਆ ਆਪਰੇਸ਼ਨ CASO
ਅੰਮ੍ਰਿਤਸਰ, 01 ਫਰਵਰੀ 2025 (ਸੁਖਬੀਰ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਲਈ ਨਸ਼ਾਂ ਤੱਸਕਰਾਂ, ਸਮਾਜ਼ ਦੇ ਮਾੜੇ ਅਨਸਰਾਂ ਨੂੰ ਨੱਥ ਪਾਊਣ ਅਤੇ ਕਾਨੂੰਨ ਵਿਵੱਸਥਾ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ Cordon & Search operation (CASO) ਚਲਾਇਆ ਗਿਆ ਹੈ।
ਜਿਸਦੇ ਤਹਿਤ ਅੱਜ ਮਿਤੀ 01-02-2025 ਨੂੰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਇਲਾਕਿਆ ਵਿੱਚ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਡੀ.ਸੀ.ਪੀਜ਼, ਏ.ਸੀ.ਪੀਜ਼, ਮੁੱਖ ਅਫ਼ਸਰਾਨ ਥਾਣਾ, ਇੰਚਾਂਰਜ਼ ਚੌਕੀਆ, ਸਵੈਟ ਟੀਮਾਂ ਤੇ ਥਾਣਾ ਦੀ ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ Cordon & Search operation (CASO) ਕੀਤਾ ਗਿਆ।
ਅੰਮ੍ਰਿਤਸਰ ਸ਼ਹਿਰ ਦੇ ਏਰੀਆਂ ਮਕਬੂਲਪੁਰਾ, ਮੋਹਕਮਪੁਰਾ, ਗੇਟ ਹਕੀਮਾਂ, ਫਤਿਹ ਸਿੰਘ ਕਲੋਨੀ, ਪਿੰਡ ਸੁਲਤਾਨਵਿੰਡ, ਅੰਨਗੜ੍ਹ, ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੀਨਿਊ, ਫੈਜ਼ਪੁਰਾ, ਨਵੀ ਅਬਾਦੀ, ਮੁਸਤਫਾਬਾਦ, ਕਪੱਤਗੜ੍ਹ, ਕਾਲੇ ਘਨੂੰਪੁਰ, ਗੁਰੂ ਤੇਗ ਬਹਾਦਰ ਨਗਰ ਫਲੈਟਾਂ, ਗੁਰੂ ਕੀ ਵਡਾਲੀ, ਭਰਾੜੀਵਾਲ, ਗੁਜ਼ਰਪੁਰਾ, ਬੱਸ ਸਟੈਂਡ ਆਦਿ ਖੇਤਰਾ ਵਿੱਖੇ ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਬਹੁਤ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਵਹੀਕਲਾਂ ਦੀ ਮਾਲਕੀ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਗਈ।ਇਸ ਤੋਂ ਇਲਾਵਾ ਘੇਰਾਬੰਦੀ ਕਰਕੇ ਨਾਕਾਬੰਦੀ ਕੀਤੀ ਤੇ ਹਰੇਕ ਆਉਣ-ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ।
ਇਸ ਸਰਚ ਅਭਿਆਨ ਦਾ ਮੁੱਖ ਮਕਸਦ ਨਸ਼ਾਂ ਤੱਸਕਰਾਂ ਨੂੰ ਕਾਬੂ ਕਰਨਾ ਅਤੇ ਨਸ਼ੇ ਦੀ ਰੋਕਥਾਮ ਲਈ ਇਹਨਾਂ ਵਿੱਚ ਖੋਫ ਪੈਂਦਾ ਕਰਨਾ ਹੈ ਤਾਂ ਜੋ ਉਹ ਨਸ਼ੇ ਦਾ ਧੰਦਾ ਛੱਡ ਦੇਣ। ਉਸਦੇ ਨਾਲ-ਨਾਲ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆਂ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮੱਦਦ ਨਾਲ ਨਸ਼ਾਂ ਤੱਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਪਬਲਿਕ ਨੂੰ ਅਪੀਲ ਵੀ ਕੀਤੀ ਕਿ ਅਮਨ-ਕਾਨੂੰਨ ਦੀ ਵਿੱਵਸਥਾਂ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸਤੋ ਇਲਾਵਾ ਮਾੜੇ ਅਨਸਰਾਂ ਤੇ ਨਸ਼ੇ ਦਾ ਧੰਦਾ ਕਰਨ ਵਾਲਿਆ ਬਾਰੇ ਕੋਈ ਸੂਚਨਾਂ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾਂ ਦੇ ਅਧਾਰ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾ ਗੁਪਤ ਰੱਖਿਆ ਜਾਵੇਗਾ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਬਨਾਉਣ ਲਈ ਵਚਨਬੱਧ ਹੈ।



