AmritsarBreaking NewsCrimeE-PaperLocal NewsPunjab
Trending
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸੀ.ਆਈ.ਏ ਸਟਾਫ-1, ਨੇ ਸਰਹੱਦੋ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਾਰਟੇਲ ਦਾ ਕੀਤਾ ਪਰਦਾਫਾਸ਼, 02 ਕਿਲੋ,124 ਗ੍ਰਾਮ ਹੈਰੋਇੰਨ ਸਮੇਤ 01 ਕਾਬੂ
ਅੰਮ੍ਰਿਤਸਰ, 3 ਫਰਵਰੀ 2025 (ਸੁਖਬੀਰ ਸਿੰਘ)
ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ ਵੱਲੋਂ 01 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸਦੇ ਕਬਜ਼ੇ ‘ਚੋਂ 02 ਕਿਲੋ 124 ਗ੍ਰਾਮ ਹੈਰੋਇੰਨ ਬਰਾਮਦ ਹੋਈ ਤੇ 01 ਮੋਟਰਸਾਈਕਲ ਵੀ ਪੁਲਿਸ ਵੱਲੋਂ ਜ਼ਬਤ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਮਨਤੇਜ਼ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੁਰਜ਼, ਥਾਣਾ ਸਰਾਏ ਅਮਾਨਤ ਖਾਂ, ਜਿਲ੍ਹਾ ਤਰਨ ਤਾਰਨ, ਉਮਰ 27 ਸਾਲ ਵਜ਼ੋ ਹੋਈ ਹੈ।
ਸੀ.ਪੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਇੰਵੈਸਟੀਗੇਸ਼ਨ, ਨਵਜ਼ੋਤ ਸਿੰਘ, ਏ.ਸੀ.ਪੀ ਡਿਟੈਕਟਿਵ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਚਾਂਰਜ਼ ਸੀ.ਆਈ.ਏ ਸਟਾਫ-1, ਇੰਸਪੈਕਟਰ ਅਮੋਲਕਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਪੁਖ਼ਤਾ ਸੂਚਨਾਂ ਦੇ ਆਧਾਰ ‘ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਮੁਲਜ਼ਮ ਨੂੰ ਮੋੜ ਘਨੂੰਪੁਰ ਕਾਲੇ, ਥਾਣਾ ਛੇਹਰਟਾ ਦੇ ਖੇਤਰ ਤੋਂ ਕਾਬੂ ਕਰਕੇ ਇਸ ਪਾਸੋਂ 02 ਕਿਲੋਂ 124 ਗ੍ਰਾਮ ਹੈਰੋਇਨ ਅਤੇ 01 ਮੋਟਰਸਾਈਕਲ ਬ੍ਰਾਮਦ ਕੀਤਾ ਗਿਆ।
ਗ੍ਰਿਫ਼ਤਾਰ ਮੁਲਜ਼ਮ ਮਨਤੇਜ਼ ਸਿੰਘ ਦੇ ਖਿਲਾਫ਼ ਪਹਿਲਾਂ ਵੀ ਥਾਣਾ ਸਰਾਂਏ ਅਮਾਨਤ ਖਾਂ, ਜਿਲ੍ਹਾ ਤਰਨ ਤਾਰਨ ਵਿੱਚ ਕਤਲ ਦਾ ਮੁਕੱਦਮਾਂ ਨੰਬਰ 55 ਜੁਰਮ 302,34 ਆਈ.ਪੀ.ਸੀ, ਦਰਜ਼ ਹੈ ਤੇ ਇਸ ਮੁਕੱਦਮਾਂ ਵਿੱਚ ਮ੍ਰਿਤਕ ਪ੍ਰਿਸੀਪਾਲ ਸਿੰਘ ੳਰਫ਼ ਪ੍ਰਿੰਸ ਦੀ ਡੈਡ ਬੋਡੀ ਪੁਰਾਣੇ ਘਰ ਵਿੱਚ ਗਾਡਰ ਨਾਲ ਟੰਗੀ ਹੋਈ ਮਿਲੀ ਸੀ, ਜਿਸਦੇ ਹੱਥ ਪਿੱਛੇ ਬੰਨ੍ਹੇ ਹੋਏ ਸਨ।
ਇੱਕ ਦਿਨ ਪਹਿਲਾਂ ਮ੍ਰਿਤਕ ਦੀ ਮਾਰ-ਕੁਟਾਈ ਕਰਕੇ ਉਸ ਦੇ ਪੈਰ ਦੇ ਖੱਬੇ ਅੰਗੂਠੇ ਦਾ ਨੌਹ ਪਲਾਸ ਨਾਲ ਖਿੱਚ ਕੇ ਘਰ ਭੇਜ ਦਿੱਤਾ ਸੀ ਅਤੇ ਅੱਗਲੇ ਦਿਨ ਦੋਸ਼ੀ ਉਸ ਨੂੰ ਦੁਬਾਰਾ ਘਰੋਂ ਬੁਲਾ ਕੇ ਲੈ ਗਏ ਅਤੇ ਫਿਰ ਤਿੰਨ ਦਿਨ ਬਾਅਦ ਮ੍ਰਿਤਕ ਦੀ ਲਾਸ਼ ਪੁਰਾਣੇ ਘਰ ਵਿੱਚ ਗਾਡਰ ਨਾਲ ਲੰਮਕਦੀ ਮਿਲੀ।*
ਸੀ.ਪੀ. ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਜਿਸਤੇ ਮੁਕੱਦਮਾਂ ਨੰਬਰ 24 ਮਿਤੀ 02-02-2025 ਜੁਰਮ 21,23,/61/85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਕੀਤਾ ਗਿਆ ਹੈ।



