AmritsarBreaking NewsCrimeE-PaperLocal NewsPunjab
Trending
ਥਾਣਾ ਬੀ-ਡਵੀਜ਼ਨ, ਵੱਲੋਂ ਸੋਨਾ ਹੜੱਪ ਕਰਨ ਵਾਲੇ ਦੋਸ਼ੀ ਦਾ ਹਜ਼ਾਰਾ ਕਿਲੋਮੀਟਰ ਪਿੱਛਾ ਕਰਕੇ ਸੋਨੇ ਸਮੇਤ ਯੂ.ਪੀ ਤੋਂ ਕੀਤਾ ਕਾਬੂ

ਅੰਮ੍ਰਿਤਸਰ, 3 ਫਰਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਿਉ ਪ੍ਰਤਾਪ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਤੇ ਰਾਮ ਨਾਰੇਸ਼ (ਦੋਸ਼ੀ) ਜੋਕਿ ਕਾਰੀਗਰੀ ਦਾ ਕੰਮ ਕਰਦਾ ਹੈ ਤੇ ਜਿਸ ਪਾਸੋਂ ਉਹ ਕਾਫੀ ਸਾਲਾਂ ਤੋਂ ਸੋਨੇ ਦਾ ਮਾਲ ਤਿਆਰ ਕਰਾਉਂਦਾ ਹੈ।
ਨਰੇਸ਼ ਕੁਮਾਰ ਇਸਦੀ ਦੁਕਾਨ ਤੋਂ 170 ਗ੍ਰਾਮ ਸੋਨਾ ਮਾਲ ਤਿਆਰ ਕਰਨ ਲਈ ਲੈ ਗਿਆ, ਜੋ ਅਗਲੇ ਦਿਨ ਸੋਨਾ ਵਾਪਸ ਕਰਨ ਨਾ ਆਇਆ ਤਾਂ ਉਸ ਵੱਲੋਂ ਉਸਦੀ ਰਿਹਾਇਸ਼ ਪਰ ਜਾ ਕੇ ਪਤਾ ਕੀਤਾ ਗਿਆ, ਜਿਥੇ ਜਿੰਦਰਾ ਲੱਗਾ ਹੋਇਆ ਸੀ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਹਰਪਾਲ ਸਿੰਘ, ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਅਤੇ ਸ਼੍ਰੀ ਵਿਨੀਤ ਅਹਲਾਵਤ, ਆਈ.ਪੀ.ਐਸ. ਏ.ਸੀ.ਪੀ ਈਸਟ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫਸਰ ਥਾਣਾ, ਬੀ ਡਵੀਜਨ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਨੇਕ ਸਿੰਘ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪੱਖ ਤੋਂ ਬੜੀ ਡੂੰਘਿਆਈ ਨਾਲ ਕਰਨ ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਰਾਮ ਨਰੇਸ਼ ਪੁੱਤਰ ਕਿਸ਼ਨ ਵਾਸੀ ਕੁਦਾਈ ਖੇੜਾ, ਪੋਸਟ ਆਫਿਸ ਮਿਰਜਾਪੁਰਾ, ਸੁਮਬਾਰੀ, ਉੱਤਰ ਪ੍ਰਦੇਸ਼ ਨੂੰ ਉਸਦੇ ਪਿੰਡ ਕੁਦਾਈ ਖੇੜਾ, ਉੱਤਰ ਪ੍ਰਦੇਸ਼ ਤੋਂ ਕਾਬੂ ਕਰਕੇ ਉਸ ਪਾਸੋ 54 ਗ੍ਰਾਮ ਸੋਨਾ ਤੇ 19,000/- ਰੂਪੈ ਬ੍ਰਾਮਦ ਕੀਤੇ ਗਏ। ਤਫਤੀਸ਼ ਜਾਰੀ ਹੈ।
