Breaking NewsE-Paper‌Local NewsLudhiana
Trending

ਨੌਜਵਾਨਾਂ ਨੂੰ ਆਗਾਮੀ ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਕੀਤਾ ਪ੍ਰੇਰਿਤ

ਲੁਧਿਆਣਾ, 4 ਫਰਵਰੀ 2025 (ਬਿਊਰੋ ਰਿਪੋਰਟ)

ਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਅਤੇ ਡਾਇਰੈਕਟਰ ਆਰਮੀ ਰਿਕਰੂਟਿੰਗ ਦਫ਼ਤਰ ਕਰਨਲ ਡੀ.ਪੀ. ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ, ਆਗਾਮੀ ਅਗਨੀਵੀਰ ਭਰਤੀ ਲਈ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਆਊਟਰੀਚ ਗਤੀਵਿਧੀਆਂ ਬਾਰੇ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਐਲਾਨ ਕੀਤਾ ਗਿਆ ਕਿ ਭਰਤੀ ਲਈ ਅਰਜ਼ੀਆਂ ਇਸ ਮਹੀਨੇ ਦੇ ਦੂਜੇ ਹਫ਼ਤੇ ਅਧਿਕਾਰਤ ਵੈੱਬਸਾਈਟ www.joinindianarmy.nic.in ‘ਤੇ ਖੁੱਲ੍ਹਣ ਦੀ ਉਮੀਦ ਹੈ।
ਭਰਤੀ ਪ੍ਰਕਿਰਿਆ ਵਿੱਚ ਅਪ੍ਰੈਲ 2025 ਲਈ ਨਿਰਧਾਰਤ ਇੱਕ ਲਿਖਤੀ ਪ੍ਰੀਖਿਆ ਸ਼ਾਮਲ ਹੋਵੇਗੀ, ਜਿਸ ਤੋਂ ਬਾਅਦ ਜੁਲਾਈ 2025 ਦੌਰਾਨ ਲੁਧਿਆਣਾ ਵਿਖੇ ਇੱਕ ਸਰੀਰਕ ਟੈਸਟ/ਭਰਤੀ ਰੈਲੀ ਹੋਵੇਗੀ। ਇਹ ਭਰਤੀ ਰੈਲੀ ਲੁਧਿਆਣਾ, ਮੋਗਾ, ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਲਈ ਸਾਂਝੇ ਤੌਰ ‘ਤੇ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਅਤੇ ਡਾਇਰੈਕਟਰ ਆਰਮੀ ਰਿਕਰੂਟਿੰਗ ਆਫਿਸ ਕਰਨਲ ਡੀ.ਪੀ. ਸਿੰਘ ਨੇ ਸਾਰੇ ਯੋਗ ਉਮੀਦਵਾਰਾਂ ਨੂੰ ਭਾਰਤੀ ਫੌਜ ਵਿੱਚ ਸੇਵਾ ਕਰਨ ਦੇ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਵੈਬਸਾਈਟ www.joinindianarmy.nic.in ‘ਤੇ ਆਪਣਾ ਖਾਤਾ ਬਣਾਉਣ ਲਈ ਉਤਸ਼ਾਹਿਤ ਕੀਤਾ।
ਇਸ ਨਾਲ ਉਹ ਛੋਟੀ ਉਮਰ ਵਿੱਚ ਹੀ ਆਪਣੇ ਮਾਪਿਆਂ ਦੀ ਸਹਾਇਤਾ ਕਰਨ ਲਈ ਸੁਤੰਤਰ ਅਤੇ ਵਿੱਤੀ ਤੌਰ ‘ਤੇ ਸਮਰੱਥ ਬਣ ਸਕਦੇ ਹਨ। ਹੋਰ ਵੇਰਵਿਆਂ ਅਤੇ ਰਜਿਸਟ੍ਰੇਸ਼ਨ ਲਈ, ਕਿਰਪਾ ਕਰਕੇ ਵੈਬਸਾਈਟ www.joinindianarmy.nic.in ‘ਤੇ ਜਾਓ। ਮੀਟਿੰਗ ਵਿੱਚ ਮੌਜੂਦ ਪ੍ਰਮੁੱਖ ਅਧਿਕਾਰੀਆਂ ਵਿੱਚ ਐਸ.ਡੀ.ਐਮ. ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਰੋ}ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਜੀਵਨਦੀਪ ਸਿੰਘ ਵੀ ਸ਼ਾਮਲ ਸਨ।
admin1

Related Articles

Back to top button