AmritsarBreaking NewsE-PaperEducation‌Local NewsPunjab
Trending

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 4 ਨਿਗਰਾਨ ਬਣੇ ਸਹਾਇਕ ਰਜਿਸਟਰਾਰ, ਨਾਨ-ਟੀਚਿੰਗ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਸਮੇਂ ਸਿਰ ਨੇਪਰੇ ਚੜਾਇਆ ਜਾਵੇਗਾ, ਨਵ ਨਿਯੁਕਤ ਵਾਈਸ ਚਾਸਲਰ ਜੀ ਨੇ ਦਿੱਤਾ ਭਰੋਸਾ: ਰਜ਼ਨੀਸ਼ ਭਾਰਦਵਾਜ, ਪ੍ਰਧਾਨ

ਅੰਮ੍ਰਿਤਸਰ, 5 ਫਰਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਹੋਈ ਜਿਸ 4 ਨਿਗਰਾਨਾਂ ਨੂੰ ਪ੍ਰੋਮੋਸ਼ਨਾਂ ਦੇ ਕੇ ਸਹਾਇਕ ਰਜਿਸਟਰਾਰ ਵਜੋਂ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਅਫਸਰਾਂ ਨੂੰ ਤਰੱਕੀ ਦੇ ਨਿਯੁਕਤੀ ਪੱਤਰ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਨੇ ਨਿਜੀ ਤੌਰ ਤੇ ਦਿੱਤੇ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਨੇ ਕਿਹਾ ਕਿ ਉਹ ਕਰਮਚਾਰੀਆਂ ਨੂੰ ਦਰਪੇਸ਼ ਹਰ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹਨ, ਉਨ੍ਹਾਂ ਨੇ ਪਿਛਲੇ ਦਿਨੀ ਪ੍ਰਬੰਧਕੀ ਬਲਾਕ ਦਾ ਦੌਰਾ ਵੀ ਕੀਤਾ ਸੀ। ਪ੍ਰਬੰਧਕੀ ਬਲਾਕ ਵਿਚ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਨ੍ਹਾਂ ਨੇ ਨੇੜਿਓ ਦੇਖ ਲਿਆ ਹੈ ਜਿਸ ਦਾ ਹੱਲ ਵੀ ਉਹ ਜਲਦ ਕਰਨ ਜਾ ਰਹੇ ਹਨ, ਕਰਮਚਾਰੀਆਂ ਦੇ ਲਈ ਕੰਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ।

ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਸਹਾਇਕ ਰਜਿਸਟਰਾਰ ਬਣੇ ਅਫਸਰਾਂ ਸ੍ਰੀ ਗੁਰਮੀਤ ਥਾਪਾ, ਸ੍ਰੀਮਤੀ ਰਜਨੀ, ਸ੍ਰੀਮਤੀ ਸ਼ਮਾ, ਸ੍ਰ. ਜਗਦੀਪ ਸਿੰਘ ਅਤੇ ਭਾਈ ਗੁਰਦਾਸ ਲਾਇਬ੍ਰੇਰੀ ਸਟਾਫ ਡਾ. ਜਤਿੰਦਰ ਸਿੰਘ ਨੂੰ ਸਿਲੈਕਸ਼ਨ ਗਰੇਡ 2 ਤੋਂ 3 ਮਿਲਣ ਤੇ ਵਧਾਈ ਦੇਂਦੇ ਹੋਏ ਆਉਣ ਵਾਲੇ ਸਮੇਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ) ਕਰਮਜੀਤ ਸਿੰਘ ਜੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਵੀ ਕੀਤਾ ਅਤੇ ਪ੍ਰਧਾਨ ਰਜਨੀਸ਼ ਭਾਰਦਵਾਜ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਨਵ ਨਿਯੁਕਤ ਵਾਈਸ ਚਾਂਸਲਰ ਜੀ ਦੀ ਕਾਰਜਸ਼ੈਲੀ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਉੱਤੇ ਬਹੁਤ ਹੀ ਆਸ ਹੈ, ਉਹ ਮਨੁੱਖਤਾ ਦੀ ਸੇਵਾ ਕਰਨ ਵਾਲੇ ਇਨਸਾਨ ਹਨ ਅਤੇ ਇਮਾਨਦਾਰੀ ਦੀ ਮਿਸਾਲ ਹਨ ਉਨਾਂ ਨੇ ਆਸ ਪ੍ਰਗਟ ਕੀਤੀ ਕਿ ਵਾਈਸ ਚਾਂਸਲਰ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਯੂਨੀਵਰਸਿਟੀ ਦਿਨ ਦੁੱਗਣੀ ਰਾਤ ਚੁੌਗਣੀ ਤਰੱਕੀ ਹਾਸਲ ਕਰੇਗੀ ਅਤੇ ਸਿੱਖਿਆ ਅਤੇ ਖੇਡਾਂ ਦੇ ਵਿੱਚ ਪੰਜਾਬ ਦੀ ਸਿਰਮੌਰ ਯੂਨੀਵਰਸਿਟੀ ਬਣਨ ਦਾ ਖਿਤਾਬ ਹਾਸਲ ਕਰੇਗੀ।

ਵਾਈਸ ਚਾਂਸਲਰ ਜੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਹੀ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਉਹਨਾਂ ਨੂੰ ਥਾਪੀ ਦੇ ਕੇ ਗਏ ਸਨ ਅਤੇ ਵਾਈਸ ਚਾਂਸਲਰ ਜੀ ਨੇ ਆਉਂਦਿਆਂ ਹੀ ਨਾਨ-ਟੀਚਿੰਗ ਵਾਸਤੇ ਕਮਿਊਨਿਟੀ ਹਾਲ, ਪ੍ਰਬੰਧਕੀ ਬਲਾਕ ਦਾ ਸੁਧਾਰ ਅਤੇ ਮੁਲਾਜ਼ਮਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਜਿਵੇਂ ਕਿ ਪ੍ਰਮੋਸ਼ਨਾਂ ਵਿੱਚ ਖੜੋਤ ਆਦਿ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਹੱਲ ਕੀਤਾ ਹੈ ਤੇ ਐਸੋਸੀਏਸ਼ਨ ਨੂੰ ਆਸ ਹੈ ਕਿ ਆਗਾਮੀ ਭਵਿੱਖ ਦੇ ਵਿੱਚ ਵੀ ਨਾਨ-ਟੀਚਿੰਗ ਦਾ ਪੂਰਨ ਵਿਕਾਸ ਹੋਵੇਗਾ। ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਦੱਸਿਆ ਕਿ ਅੱਜ ਹੋਈ ਸਿੰਡੀਕੇਟ ਦੀ ਮੀਟਿੰਗ ਵਿਚ ਅਫਸਰਾਂ ਦੀ ਪਦ ਉੱਨਤੀ ਲਈ ਸਿੰਡੀਕੇਟ ਦੀ ਪ੍ਰਵਾਨਗੀ ਦੀ ਸ਼ਰਤ ਨੂੰ ਖਤਮ ਕਰਦੇ ਹੋਏ ਅਫਸਰ ਬਣਨ ਵਾਲੇ ਕਰਮਚਾਰੀਆਂ ਨੂੰ ਰਾਹਤ ਦੇਂਦੇ ਹੋਏ “ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ” ਤੇ ਕਰਨ ਨੂੰ ਵੀ ਪ੍ਰਵਾਨ ਕੀਤਾ ਗਿਆ, ਜਿਸ ਨਾਲ ਪ੍ਰੋਮੋਸ਼ਨਾਂ ਵਿਚ ਹੁੰਦੀ ਬੇਲੋੜੀ ਦੇਰੀ ਖਤਮ ਹੋਵੇਗੀ। ਪ੍ਰਧਾਨ ਸ੍ਰੀ. ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਹ ਕਰਮਚਾਰੀਆਂ ਦੀਆਂ ਬਣਦੀਆਂ ਹੋਈਆਂ ਪ੍ਰੋਮੋਸ਼ਨਾਂ ਸਮੇਂ ਸਿਰ ਕਰਵਾਉਣ ਲਈ ਵਚਨਬੱਧ ਹਨ। ਇਸ ਮੌਕੇ ਤੇ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਅਤੇ ਅਫਸਰ ਐਸੋਸੀਏਸ਼ਨ ਦੇ ਅਹੁੱਦੇਦਾਰ ਅਤੇ ਮੈਂਬਰਾਂ ਸਮੇਤ ਸ੍ਰੀ ਅਮਨ ਅਰੋੜਾ ਪ੍ਰਧਾਨ ਅਫਸਰ ਐਸੋਸੀਏਸ਼ਨ, ਸਕੱਤਰ ਅਫਸਰ ਐਸੋਸੀਏਸ਼ਨ ਸ੍ਰ. ਮਨਪ੍ਰੀਤ ਸਿੰਘ, ਸਕੱਤਰ ਨਾਨ-ਟੀਚਿੰਗ ਐਸੋਸੀਏਸ਼ਨ ਸ੍ਰ. ਰਜਿੰਦਰ ਸਿੰਘ ਅਤੇ ਸਕੱਤਰ ਪਬਲਿਕ ਰਿਲੇਸ਼ਨ ਸ੍ਰ. ਕੁਲਜਿੰਦਰ ਸਿੰਘ ਬੱਲ ਵੀ ਮੌਜੂਦ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button