AmritsarBreaking NewsCrimeE-PaperLocal NewsPunjab
Trending
ਥਾਣਾ ਮਜੀਠਾ ਰੋਡ ਵੱਲੋਂ ਸ਼ਹਿਰ ਵਿੱਚ ਸਨੈਚ ਕਰਨ ਵਾਲੇ 01 ਵਿਅਕਤੀ ਨੂੰ ਕਾਬੂ ਕਰਕੇ 06 ਮੋਬਾਇਲ ਫੋਨ ਕੀਤੇ ਬ੍ਰਾਮਦ

ਅੰਮ੍ਰਿਤਸਰ, 7 ਫਰਵਰੀ 2025 (ਸੁਖਬੀਰ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ -2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਅਰਵਿੰਦ ਮੀਨਾ, ਆਈ.ਪੀ.ਐਸ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਮਨਮੋਹਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਰਾਹਗੀਰਾ ਪਾਸੋਂ ਮੋਬਾਇਲ ਫੋਨ ਸਨੈਚ ਕਰਨ ਵਾਲੇ 01 ਵਿਅਕਤੀ ਨੂੰ ਕਾਬੂ ਕਰਕੇ 06 ਖੋਹ ਕੀਤੇ ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਨੇ ਕਿਹਾ ਕਿ ਫੜੇ ਗਏ ਮੁਲਜ਼ਮ ਦੀ ਪਹਿਚਣ ਪਵਨ ਕੁਮਾਰ ਪੁੱਤਰ ਲੇਟ ਰਕੇਸ਼ ਕੁਮਾਰ ਵਾਸੀ ਰਿਸ਼ੀ ਵਿਹਾਰ ਗੰਡਾ ਸਿੰਘ ਕਲੋਨੀ ਮਜੀਠਾ ਰੋਡ, ਅੰਮ੍ਰਿਤਸਰ ਵਜੌਂ ਹੋਈ ਹੈ।
ਅਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਮੁਲਜ਼ਮ ਪਵਨ ਕੁਮਾਰ ਨੂੰ ਫਤਿਹਗੜ ਚੂੜੀਆਂ ਰੋਡ ਵਿੱਖੇ ਨਾਕਾਬੰਦੀ ਦੌਰਾਨ ਖੋਹ ਕੀਤੇ 06 ਮੋਬਾਇਲ ਫੋਨਾਂ ਸਮੇਤ ਕਾਬੂ ਕੀਤਾ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।



