AmritsarBreaking NewsE-PaperLocal NewsPunjab
Trending
ਥਾਣਾ ਰਣਜੀਤ ਐਵੀਨਿਊ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ ਕੁੱਲ 30 ਟੂ-ਵਹੀਕਲ ਕੀਤੇ ਬ੍ਰਾਮਦ
ਅੰਮ੍ਰਿਤਸਰ, 8 ਫਰਵਰੀ 2025 (ਸੁਖਬੀਰ ਸਿੰਘ)
ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆ ਹਦਾਇਤਾ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਵਹੀਕਲ ਚੋਰੀ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਿਸਤੇ ਤਹਿਤ ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੋਰ ਪੀ.ਪੀ.ਐਸ, ਏ ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਅਰਵਿੰਦ ਮੀਨਾ ਆਈ.ਪੀ.ਐਸ. ਏ.ਸੀ.ਪੀ. ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰੋਬਿਨ ਹੰਸ ਮੁੱਖ ਅਫਸਰ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਵਹੀਕਲ ਚੌਰੀ ਕਰਨ ਵਾਲੇ ਸਰਗਰਮ ਗਿਰੋਹ ਨੂੰ ਕਾਬੂ ਕਰਕੇ ਇਹਨਾਂ ਪਾਸੋਂ 11 ਐਕਟੀਵਾ ਸਕੂਟੀਆ ਤੇ 01 ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਏਰੀਆਂ ਤੋਂ ਮਿਤੀ 02-02-2025 ਨੂੰ ਜੋਬਨ ਸਿੰਘ ਵਾਸੀ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਤੇ ਇਸਦੇ 02 ਹੋਰ ਨਾਬਾਲਗ ਸਾਥੀਆਂ ਨੂੰ ਕਾਬੂ ਕੀਤਾ ਗਿਆ ਅਤੇ ਪੁੱਛਗਿੱਛ ਤੇ ਇਹਨਾਂ ਪਾਸੋਂ ਹੁਣ ਤੱਕ 11 ਐਕਟਿਵਾ ਅਤੇ 01 ਮੋਟਰ ਸਾਈਕਲ ਰਣਜੀਤ ਐਵੀਨਿਉ ਦੇ ਵੱਖ-ਵੱਖ ਸਥਾਨਾਂ ਤੋਂ ਬ੍ਰਾਮਦ ਕੀਤੇ ਗਏ ਹਨ। ਇਹਨਾਂ ਨੇ ਇਹ ਵਹੀਕਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਚੌਰੀ ਕੀਤੇ ਸਨ।
ਇਸਤੋਂ ਇਲਾਵਾ ਮੁਕੱਦਮਾਂ ਨੰਬਰ 13 ਮਿਤੀ 03.02.2025 ਜੁਰਮ 303(2),317(2) ਬੀ.ਐਨ.ਐਸ, ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ।
ਪੁਲਿਸ ਪਾਰਟੀ ਵੱਲੋਂ ਮੁੱਕਦਮਾ ਵਿੱਚ ਦੋਸ਼ੀ 1) ਰੋਹਿਤ ਕੁਮਾਰ ਪੁੱਤਰ ਕਾਲਾ ਸਿੰਘ ਵਾਸੀ ਮੋਹਨ ਨਗਰ ਵੇਰਕਾ ਅੰਮ੍ਰਿਤਸਰ ਅਤੇ 2) ਸਲੀਮ ਪੁੱਤਰ ਬਿਕਰਮਜੀਤ ਸਿੰਘ ਵਾਸੀ ਅਦਰਸ਼ ਨਗਰ ਵਾਰਡ ਨੰਬਰ 5 ਅਜਨਾਲਾ ਅੰਮ੍ਰਿਤਸਰ ਨੂੰ ਅਤੇ 3) ਸੰਨੀ ਸ਼ਰਮਾ ਪੁੱਤਰ ਸ੍ਰੀ ਵਿਜੈ ਕੁਮਾਰ ਵਾਸੀ ਨੇੜੇ ਸ਼ਿਵ ਮੰਦਿਰ ਵਾਰਡ ਨੰਬਰ 3 ਅਜਨਾਲਾ ਅੰਮ੍ਰਿਤਸਰ ਨੂੰ ਰਣਜੀਤ ਐਵੀਨਿਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਹੈ । ਇਸ ਦੋਸ਼ੀਆਂ ਦੇ ਇੰਕਸਾਫ ਤੇ ਇਹਨਾਂ ਪਾਸ ਅੰਮ੍ਰਿਤਸਰ ਵਿੱਚ ਚੋਰੀ ਕੀਤੇ 13 ਐਕਟਿਵਾ ਅਤੇ 5 ਮੋਟਰ ਸਾਈਕਲ ਬ੍ਰਾਮਦ ਕੀਤੇ ਹਨ ।
ਇਹਨਾਂ ਦੋਵਾ ਮੁਕੱਦਮਿਆ ਦਾ ਮੇਨ ਸਰਗਨਾ ਵਾਸੀ ਅੰਮ੍ਰਿਤਸਰ ਦਿਹਾਤੀ ਹੈ, ਇਹ ਸਾਰੇ ਦੋਸ਼ੀ ਇਹ ਵਹੀਕਲ ਚੋਰੀ ਕਰਕੇ ਬਾਨੂੰ ਨੂੰ ਦਿੰਦੇ ਸਨ ਅਤੇ ਇਹ ਅੱਗੇ ਵੇਚਦਾ ਹੈ।



