ਥਾਣਾ ਸੁਲਤਾਨਵਿੰਡ ਵਲੋ NRI ਦੇ ਘਰ ਚੌਰੀ ਕਰਨ ਵਾਲੇ ਕਾਬੂ

ਅੰਮ੍ਰਿਤਸਰ, 9 ਫਰਵਰੀ 2025 (ਸੁਖਬੀਰ ਸਿੰਘ)
ਬਿਆਨ ਸੁਖਜੀਤ ਸਿੰਘ ਵਾਸੀ ਵੀ.ਪੀ.ਓ ਕੋਟ ਕਰੋੜ ਕਲ੍ਹਾਂ ਥਾਣਾ ਤਲਵੰਡੀ ਭਾਈ ਜਿਲ੍ਹਾ ਫਿਰੋਜਪੁਰ ਪਰ ਏ.ਐਸ.ਆਈ ਦਿਲਬਾਗ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਕਿ ਮੇਰੀ ਛੋਟੀ ਭੈਣ ਗੁਰਜੀਤ ਕੌਰ ਪਤਨੀ ਕਵਰ ਅਮਰਿੰਦਰਦੀਪ ਸਿੰਘ ਵਾਸੀ ਮਕਾਨ ਨੰਬਰ 50 ਡਾਇਮੰਡ ਅਸਟੇਟ ਸੁਲਤਾਨਵਿੰਡ ਲਿੰਕ ਰੋਡ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਜੋ ਮੇਰੀ ਭੈਣ ਗੁਰਜੀਤ ਕੌਰ ਅਤੇ ਜੀਜਾ ਕਵਰ ਅਮਰਿੰਦਰਦੀਪ ਸਿੰਘ ਆਪਣੇ ਪਰਿਵਾਰ ਸਮੇਤ USA ਚਲੇ ਗਏ ਸਨ ਤੇ ਘਰ ਨੂੰ ਤਾਲਾ ਲਗਾ ਗਏ ਸਨ।
ਆਪਣੀ ਭੈਣ ਗੁਰਜੀਤ ਕੌਰ ਦੇ ਘਰ ਗੇੜਾ ਮਾਰਨ ਆਇਆ ਤਾਂ ਮੈਂ ਦੇਖਿਆ ਕਿ ਮੇਰੀ ਭੈਣ ਗੁਰਜੀਤ ਕੌਰ ਦੇ ਘਰ ਦਾ ਮੇਨ ਗੇਟ ਖੁੱਲਾ ਹੋਇਆ ਸੀ। ਜਦ ਮੇ ਅੰਦਰ ਜਾ ਕਿ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਲੱਕੜ ਦੀਆ ਬਾਰੀਆ ਦੇ ਵੀ ਲੋਕ ਟੁੱਟੇ ਹੋਏ ਸੀ ਤੇ ਹੋਰ ਵੀ ਕਾਫੀ ਭੰਨ ਤੋੜ ਕੀਤੀ ਹੋਈ ਸੀ। ਜੋ ਮੇਰੇ ਦੇਖਣ ਤੇ ਪਤਾ ਲੱਗਾ ਕਿ ਲੋਬੀ ਵਿਚ ਲੱਗੀ ਹੋਈ ਐਲ.ਈ.ਡੀ ਪੈਨਾਸੋਨਿਕ ਕੰਪਨੀ ਦੀ ਜੋ ਕਰੀਬ 60 ਇੰਚ ਦੀ ਉਥੇ ਨਹੀਂ ਸੀ ਤੇ ਨਾ ਪੋਰਚ ਵਿੱਚ ਐਕਟਿਵਾ ਨੰਬਰੀ PB02-BG-3476 ਰੰਗ ਲਾਲ ਲੱਗੀ ਹੋਈ ਸੀ ਤੇ ਰਸੋਈ ਵਿਚ ਮਾਈਕੋਰਵੇਵ ਜੋ ਕਿ ਵਰਲਫੂਲ ਕੰਪਨੀ ਦਾ ਸੀ ਅਤੇ 02 ਸਲੰਡਰ ਇੰਡੀਅਨ ਕੰਪਨੀ ਸਨ ਜਿਸ ਦੇ ਅਧਾਰ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਦੋਰਾਨੇ ਤਫਤੀਸ ਦੋਸ਼ੀਆਨ ਉਕਤ ਨੂੰ ਮੁਕੰਦਮਾ ਹਜਾ ਵਿਚ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਉਕੱਤ ਸਮਾਨ ਬ੍ਰਾਮਦ ਕੀਤਾ ਗਿਆ।