ਥਾਣਾ ਏ-ਡਵੀਜ਼ਨ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਚੋਰੀ ਕਰਨ ਵਾਲੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 01 ਮੋਟਰਸਾਈਕਲ ਅਤੇ 01 ਮੋਬਾਈਲ ਫੋਨ ਬ੍ਰਾਮਦ

ਅੰਮ੍ਰਿਤਸਰ, 11 ਫਰਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਅੰਮ੍ਰਿਤਸਰ ਦੀ ਏ ਡਵੀਜਨ ਪੁਲਿਸ ਨੇ ਚੋਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਚੋਰੀ ਕੀਤੇ ਗਏ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕਰ ਲਈ ਹੈ।
ਪੁਲਿਸ ਨੇ ਏਕਮਜੀਤ ਸਿੰਘ ਪੁੱਤਰ ਦਲਵਿੰਦਰ ਸਿੰਘ, ਨਿਵਾਸੀ ਪਿੰਡ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਬਿਨਾਂ ਨੰਬਰ ਵਾਲਾ ਪਲਟੀਨਾ ਮੋਟਰਸਾਈਕਲ ਬਰਾਮਦ ਕੀਤਾ।
ਦੂਜੇ ਮਾਮਲੇ ਵਿੱਚ ਮਮਤਾ ਪੁੱਤਰੀ ਸੁਰਜੀਤ ਸਿੰਘ, ਵਾਸੀ ਤਰਨ ਤਾਰਨ ਰੋਡ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਹੋਇਆ ANGAGE ਮਾਰਕਾ ਬਟਨਾਂ ਵਾਲਾ ਮੋਬਾਇਲ ਬਰਾਮਦ ਕੀਤਾ ਗਿਆ।
ਇਹ ਕਾਰਵਾਈ ਸ੍ਰੀ ਹਰਪਾਲ ਸਿੰਘ PPS (ADCP/CITY-3) ਅਤੇ ਸ੍ਰੀ ਮਨਿੰਦਰ ਪਾਲ ਸਿੰਘ PPS (ACP/EAST) ਦੀ ਅਗਵਾਈ ਹੇਠ ਕੀਤੀ ਗਈ। ਇੰਸਪੈਕਟਰ ਬਲਜਿੰਦਰ ਸਿੰਘ ਔਲਖ (ਮੁੱਖ ਅਫਸਰ ਥਾਣਾ ਏ ਡਵੀਜਨ) ਅਤੇ ਏਐਸਆਈ ਕਪਿਲ ਦੇਵ (ਇੰਚਾਰਜ ਪੁਲਿਸ ਚੌਕੀ ਬਸ ਸਟੈਂਡ) ਸਮੇਤ ਪੁਲਿਸ ਟੀਮ ਨੇ ਇਹ ਅਭਿਆਨ ਚਲਾਇਆ।
ਇੰਚਾਰਜ ਪੁਲਿਸ ਚੌਕੀ ਬਸ ਸਟੈਂਡ, ਏਐਸਆਈ ਕਪਿਲ ਦੇਵ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਗਈ ਇਸ ਮਹੱਤਵਪੂਰਨ ਗ੍ਰਿਫ਼ਤਾਰੀ ਵਿੱਚ ਦੋਸ਼ੀਆਂ ਦੀ ਪੁੱਛ-ਗਿੱਛ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਦਾ ਰਿਮਾਂਡ ਲਿਆ ਜਾ ਰਿਹਾ ਹੈ, ਤਾਂ ਜੋ ਹੋਰ ਚੋਰੀਆਂ ਅਤੇ ਗੈਂਗ ਦੇ ਸੰਭਾਵਿਤ ਸੰਬੰਧ ਬਾਰੇ ਪਤਾ ਲਗਾਇਆ ਜਾ ਸਕੇ।



