Breaking NewsReligion
Trending

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਉੱਤੇ ਨਗਰ ਕੀਰਤਨ, ਸੰਗਤਾਂ ਵੱਲੋਂ ਭਰਵਾਂ ਸਵਾਗਤ

  • ਵੇਰਕਾ (ਅੰਮ੍ਰਿਤਸਰ), 12 ਫਰਵਰੀ ਮਧੂ ਰਾਜਪੂਤ, ਅੰਮ੍ਰਿਤਸਰ

  • ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੇਰਕਾ ਇਲਾਕੇ ਦੇ ਗੁਰੂ ਨਗਰ ਆਬਾਦੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਦੀ ਅਗਵਾਈ ਹੇਠ ਸੰਤ ਨਗਰ ਤੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਪੰਜ ਪਿਆਰਿਆਂ ਨੇ ਸੁਸ਼ੋਭਿਤ ਕੀਤਾ।

ਇਲਾਕਾ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਹਰ ਥਾਂ ਉੱਤੇ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵਾਸਤੇ ਵਿਸ਼ੇਸ਼ ਤੌਰ ‘ਤੇ ਖੀਰ ਦੇ ਲੰਗਰ ਦੀ ਵਿਵਸਥਾ ਕੀਤੀ ਗਈ। ਇਸ ਮੌਕੇ ‘ਤੇ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਉੱਤੇ ਰੌਸ਼ਨੀ ਪਾਈ।

ਨਗਰ ਕੀਰਤਨ ਸੰਤ ਨਗਰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿਚੋਂ ਗੁਜਰਿਆ ਅਤੇ ਦੁਬਾਰਾ ਧਰਮਸ਼ਾਲਾ ਵਿਖੇ ਪਹੁੰਚ ਕੇ ਸਮਾਪਤ ਹੋਇਆ। ਸੜਕਾਂ ਤੇ ਸਜਾਵਟ ਕੀਤੀ ਗਈ, ਜਗ੍ਹਾ-ਜਗ੍ਹਾ ਸੇਵਾ ਭਾਵਨਾ ਨਾਲ ਸੰਗਤ ਨੇ ਸਵਾਗਤ ਕੀਤਾ ਅਤੇ ਪਿਆਰ-ਪ੍ਰੇਮ ਨਾਲ ਸ਼ਬਦ ਕੀਰਤਨ ਦੀ ਰਸਨਾ ਮੰਨੀ।

Kanwaljit Singh

Related Articles

Back to top button