AmritsarBreaking NewsE-PaperLocal News
Trending
ਸਿਹਤ ਵਿਭਾਗ ਵੱਲੋਂ ਇਮੁਨਾਈਜੇਸ਼ਨ ਸੰਬਧੀ ਜਿਲਾ ਪੱਧਰੀ ਟ੍ਰੇਨਿੰਗ ਦਾ ਕੀਤਾ ਆਯੋਜਨ

ਅੰਮ੍ਰਿਤਸਰ 28 ਫਰਵਰੀ 2025(ਕੰਵਲਜੀਤ ਸਿੰਘ, ਅਭਿਨੰਦਨ ਸਿੰਘ)
ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠਾਂ ਜਿਲਾ ਪੱਧਰੀ ਰੁਟੀਨ ਇਮੁਨਾਈਜੇਸ਼ਨ ਸੰਬਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਣ ਜਿਲੇ ਭਰ ਦੇ ਏ.ਐਨ.ਐਮ, ਐਲ.ਐਚ. ਵੀ. ਅਤੇ ਪੈਰਾਮੈਡੀਕਲ ਸਟਾਫ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਨੇ ਕਿਹਾ ਕਿ ਰੁਟੀਨ ਟੀਕਾਕਰਣ ਰਾਹੀਂ 12 ਮਾਰੂ ਬੀਮਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ।
ਇਸ ਲਈ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੁਕੰਮਲ ਟੀਕਾਕਰਣ ਕਰਵਾ ਕੇ ਇਹਨਾਂ ਮਾਰੂ ਬੀਮਾਰੀਆਂ ਤੋਂ ਹਮੇਸ਼ਾਂ ਲਈ ਸੁਰੱਖਿਅਤ ਕਰਨ। ਇਸ ਤੋ ਇਲਾਵਾ ਯੂ ਵਿਨ ਐਪ ਤੇ ਬੱਚਿਆਂ ਦੇ ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਅੱਪ ਲੋਡ ਕੀਤਾ ਜਾਂਦਾ ਹੈ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗਾ੍ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕਦਾ ਹੈ, ਜਿਸ ਨਾਲ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ। ਇਸ ਦੀ ਮਦਦ ਨਾਲ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਵੀ ਪ੍ਰਿੰਟ ਕੀਤੇ ਜਾ ਸਕਣਗੇ।
ਇਸ ਅਵਸਰ ਤੇ ਵਿਸ਼ਵ ਸਿਹਤ ਸੰਸਥਾ ਵਲੋਂ ਡਾ ਇਸ਼ਿਤਾ ਵਲੋਂ ਇਸ ਸੰਬਧੀ ਬੜੇ ਵਿਸ਼ਥਾਰ ਨਾਲ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਬੀ.ਸੀ.ਜੀ. ਅਫਸਰ ਡਾ ਮਨਮੀਤ ਕੌਰ , ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਰਾਘਵ ਗੁਪਤਾ, ਡਾ ਵਿਨੀਤ, ਡਾ ਜਸਕਰਨ ਜੋਤ ਕੌਰ, ਤ੍ਰਿਪਤਾ ਕੁਮਾਰੀ ਅਤੇ ਸਮੂਹ ਸਟਾਫ ਹਾਜਰ ਸੀ।



