ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਪ੍ਰਧਾਨ ਨਿਯੁਕਤ ਕਰੇਗਾ ਰਾਸ਼ਟਰੀ ਹਿੰਦੂ ਚੇਤਨਾ ਮੰਚ:ਡਿੰਪੀ ਚੌਹਾਨ
ਮੰਚ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਸੂੰਹ ਚੁਕਾਈ ਜਾਵੇਗੀ

ਅੰਮ੍ਰਿਤਸਰ, 02 ਮਾਰਚ 2025 (ਸੁਖਬੀਰ ਸਿੰਘ)
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੀ ਜਰੂਰੀ ਮੀਟਿੰਗ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਵੱਲੋਂ ਗੋਕਲ ਵਿਹਾਰ ਬਟਾਲਾ ਰੋਡ ਵਿਖੇ ਬੁਲਾਈ ਗਈ। ਜਿਸ ਵਿੱਚ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ, ਸੂਬਾ ਮੀਤ ਪ੍ਰਧਾਨ ਸ਼ੰਕਰ ਅਰੋੜਾ, ਨਰੇਸ਼ ਮਹਾਜਰ, ਰਾਕੇਸ਼ ਖੰਨਾ, ਸੂਬਾ ਸਕੱਤਰ ਸੰਜੇ ਕੇਜਰੀਵਾਲ, ਜਿਲਾ ਜਨਰਲ ਸਕੱਤਰ ਪਰਦੀਪ ਸ਼ਰਮਾ, ਪ੍ਰੀਆਂਸ਼ੂ ਕੇਜਰੀਵਾਲ ਨੇ ਭਾਗ ਲਿਆ।
ਮੀਟਿੰਗ ਵਿੱਚ ਬੋਲਦੇ ਹੋਏ ਕੌਮੀ ਪ੍ਰਧਾਨ ਡਿੰਪੀ ਚੌਹਾਨ ਨੇ ਦੱਸਿਆ ਕੀ ਜਲਦ ਹੀ ਮੰਚ ਨੂੰ ਵਾਰਡ ਸੱਤਰ ਤੱਕ ਸੰਗਠਿਤ ਕੀਤਾ ਜਾਵੇਗਾ ਅਤੇ ਸ਼ਹਿਰ ਦੀਆਂ ਸਾਰੀਆਂ 85 ਵਾਰਡਾਂ ਵਿੱਚ ਮੰਚ ਵੱਲੋਂ ਵਾਰਡ ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕੀ ਸਫਲਤਾ ਲਈ ਸੰਗਠਨ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ। ਸੰਗਠਨ ਮਜਬੂਤ ਹੋਵੇਗਾ ਤੇ ਦੇਸ਼ ਮਜਬੂਤ ਹੋਵੇਗਾ।
ਮੰਚ ਦਾ ਮੁੱਖ ਉਦੇਸ਼ ਨੌਜਵਾਨਾਂ ਦੇ ਵਿੱਚ ਰਾਸ਼ਟਰ ਦੇ ਪ੍ਰਤੀ ਚੇਤਨਾ ਪੈਦਾ ਕਰਨਾ ਹੈ। ਡਿੰਪੀ ਚੌਹਾਨ ਅਤੇ ਅਨਜ ਖੇਮਕਾ ਨੇ ਆਖਿਆ ਕਿ ਮੰਚ ਵੱਲੋਂ ਇਕ ਵਿਸ਼ਾਲ ਮੀਟਿੰਗ ਕਰਵਾਈ ਜਾਏਗੀ। ਜਿਸ ਵਿੱਚ ਭਰਿਸ਼ਟਾਚਾਰ,ਨਸ਼ਿਆਂ, ਭਰੂਨ ਹੱਤਿਆ,ਦਹੇਜ ਪ੍ਰਥਾ ਅਤੇ ਰਿਸ਼ਵਤ ਖੋਰੀ ਦੇ ਖਿਲਾਫ ਨੌਜਵਾਨਾਂ ਨੂੰ ਸਹ ਚੁਕਾਈ ਜਾਵੇਗੀ। ਉਨਾਂ ਨੇ ਆਖਿਆ ਕਿ ਮੰਚ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ ਕੇ ਭਾਗ ਲਿਆ ਜਾਵੇਗਾ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇਗੀ।



