AmritsarBreaking NewsE-Paper‌Local News
Trending

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਸਿੱਖਾਂ ਲਈ ਵੱਡੇ ਤੋਹਫੇ ਦਾ ਐਲਾਨ – ਡਾ.ਵਿਜੇ ਸਤਬੀਰ ਸਿੰਘ

ਅੰਮ੍ਰਿਤਸਰ, 6 ਮਾਰਚ 2025 (ਸੁਖਬੀਰ ਸਿੰਘ)

ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਸਿੱਖਾਂ ਦੀ ਇੱਕ ਚਿਰੋਕਣੀ ਮੰਗ ਪੂਰੀ ਕਰਨ ਦਾ ਇਤਿਹਾਸਕ ਐਲਾਨ ਕੀਤਾ ਗਿਆ ਹੈ ਜਿਸ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਵੱਡਾ ਲਾਭ ਹੋਣ ਜਾ ਰਿਹਾ ਹੈ ਜਿਸ ਲਈ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ. ਏ. ਐਸ. ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ, ਸਮੁੱਚੀ ਕੇਂਦਰੀ ਕੈਬਨਿਟ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵਿੰਦਰ ਫੜਨਵੀਸ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਏਥੇ ਇਹ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੇਂਦਰੀ ਕੈਬਨਿਟ ਨੇ ਸ੍ਰੀ ਹੇਮਕੁੰਟ ਸਾਹਿਬ ਰੋਪ ਵੇਅ ਪ੍ਰੋਜੈਕਟ ਜਿਸ ਦੀ ਲੰਬਾਈ 12.4 ਕਿ.ਮੀ. ਹੋਵੇਗੀ, ਬਣਾਉਣ ਦਾ ਐਲਾਨ ਕੀਤਾ ਹੈ।

ਇਸ ਸ਼ੁਭ ਕਾਰਜ ਲਈ 2730 ਕ੍ਰੋੜ ਖਰਚ ਦੀ ਪ੍ਰਵਾਨਗੀ ਵੀ ਦੇ ਦਿਤੀ ਹੈ । ਜਿਵੇਂ ਅਸੀਂ ਜਾਣਦੇ ਹਾਂ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਕਰੀਬ 21 ਕਿ.ਮੀ. ਦਾ ਬਿਖੜਾ ਰਸਤਾ ਪੈਦਲ ਜਾਂ ਖਚਰਾਂ ਰਾਹੀਂ ਤੈਅ ਕਰਦੀਆਂ ਹਨ। ਨਵਾਂ ਰੋਪ ਵੇਅ ਬਣਨ ਨਾਲ 8-9 ਘੰਟਿਆਂ ਦਾ ਸਫਰ ਹੁਣ ਕੇਵਲ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਹੋ ਸਕੇਗਾ ਤੇ ਸਿੱਖ ਸ਼ਰਧਾਲੂ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਮਸ਼ਹੂਰ ਵੈਲੀ ਦੇ ਦਰਸ਼ਨ ਵੀ ਆਸਾਨੀ ਨਾਲ ਕਰ ਸਕਣਗੇ  ਬਜ਼ੁਰਗ ਅਤੇ ਬੱਚੇ ਜੋ ਔਖੇ ਸਫਰ ਕਾਰਨ ਸ੍ਰੀ ਹੇਮਕੁੰਟ ਸਾਹਿਬ ਨਹੀਂ ਜਾ ਸਕੇ, ਉਹ ਵੀ ਹੁਣ ਇਸ ਧਾਰਮਿਕ ਯਾਤਰਾ ਦਾ ਲਾਭ ਲੈ ਕੇ ਆਪਣਾ ਜਨਮ ਸਫਲ ਕਰ ਸਕਣਗੇ  ਗੁਰਦੁਆਰਾ ਬੋਰਡ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਇਹ ਸਮੁੱਚੇ ਸਿੱਖ ਜਗਤ ਲਈ ਬਹੁਤ ਵੱਡੀ ਖੁਸ਼ੀ ਤੇ ਮਾਣ ਵਾਲੀ ਖ਼ਬਰ ਹੈ, ਇਸ ਮਹਾਨ ਸੇਵਾ ਕਾਰਜ ਲਈ ਅਸੀਂ ਜਿਥੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ, ਉਥੇ ਨਾਲ ਹੀ ਆਸ ਕਰਦੇ ਹਾਂ ਕਿ ਸਮੁੱਚੇ ਭਾਰਤ ਦੇਸ਼ ਹੀ ਨਹੀਂ, ਦੁਨੀਆਂ ਭਰ ਦੀਆਂ ਸੰਗਤਾਂ ਇਸ ਵਿਸ਼ੇਸ਼ ਰੋਪ ਵੇਅ ਰਾਹੀਂ ਸੁਖਾਵੀਂ ਯਾਤਰਾ ਦਾ ਲਾਭ ਲੈ ਸਕਣਗੀਆਂ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button