ਮੁੰਡੇ ਵਾਲਿਆਂ ਨੇ ਲੱਖਾਂ ਪੈਸੇ ਲਾ ਕੇ ਵਿਦੇਸ਼ ਭੇਜੀ ਕੁੜੀ, ਪਹੁੰਚ ਦੇ ਹੀ ਲੜਕੀ ਨੇ ਕੀਤਾ ਮੁੰਡੇ ਤੋਂ ਕਿਨਾਰਾ…ਇਹ ਨੇ ਫਿਲਮ ‘ਸਿਕਸ ਈਚ’ ਨੂੰ ਦੇਖਣ ਦੇ ਕੁੱਝ ਵੱਡੇ ਕਾਰਨ – FILM SIX EACH
ਮੁੰਡੇ ਵਾਲਿਆਂ ਨੇ ਲੱਖਾਂ ਪੈਸੇ ਲਾ ਕੇ ਵਿਦੇਸ਼ ਭੇਜੀ ਕੁੜੀ, ਪਹੁੰਚ ਦੇ ਹੀ ਲੜਕੀ ਨੇ ਕੀਤਾ ਮੁੰਡੇ ਤੋਂ ਕਿਨਾਰਾ...ਇਹ ਨੇ ਫਿਲਮ 'ਸਿਕਸ ਈਚ' ਨੂੰ ਦੇਖਣ ਦੇ ਕੁੱਝ ਵੱਡੇ ਕਾਰਨ
ਚੰਡੀਗੜ੍ਹ: ਹਰਦੀਪ ਗਰੇਵਾਲ ਅਤੇ ਮੈਂਡੀ ਤੱਖਰ ਸਟਾਰਰ ਪੰਜਾਬੀ ਫਿਲਮ ‘ਸਿਕਸ ਈਚ’ 14 ਮਾਰਚ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫਿਲਮ ਨੂੰ ਦੇਖਣ ਤੋਂ ਪਹਿਲਾਂ ਅਸੀਂ ਇੱਥੇ ਕੁੱਝ ਕਾਰਨ ਲੈ ਕੇ ਆਏ ਹਾਂ, ਜਿੰਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਯਕੀਨਨ ਤੁਹਾਡੇ ਲਈ ਇਹ ਫਿਲਮ ਦੇਖਣੀ ਜ਼ਰੂਰੀ ਹੋ ਜਾਵੇਗੀ।
ਵੱਖਰੇ ਵਿਸ਼ੇ ਉਤੇ ਆਧਾਰਿਤ ਹੈ ਫਿਲਮ ‘ਸਿਕਸ ਈਚ’
ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਇੱਕ ਮੁੱਦਾ ਕਾਫੀ ਗਰਮਾਇਆ ਹੋਇਆ ਹੈ, ਜਿਸ ਵਿੱਚ ਕੁੜੀਆਂ ਵਿਆਹ ਕਰਵਾ ਕੇ ਅਤੇ ਮੁੰਡੇ ਵਾਲਿਆਂ ਤੋਂ ਪੈਸੇ ਲਵਾ ਕੇ ਵਿਦੇਸ਼ ਚਲੀਆਂ ਜਾਂਦੀਆਂ ਹਨ, ਉੱਥੇ ਜਾ ਕੇ ਉਹ ਉਨ੍ਹਾਂ ਮੁੰਡਿਆਂ ਨਾਲ ਗੱਲਬਾਤ ਕਰਨਾ ਬੰਦ ਦਿੰਦੀਆਂ ਹਨ, ਬਾਅਦ ਵਿੱਚ ਮੁੰਡੇ ਆਤਮ ਹੱਤਿਆ ਕਰ ਲੈਂਦੇ ਹਨ, ਉਹ ਕੁੜੀਆਂ ਅਜਿਹਾ ਕਿਉਂ ਕਰਦੀਆਂ ਹਨ? ਆਖ਼ਰ ਕਿਉਂ ਵਿਦੇਸ਼ ਜਾ ਕੇ ਉਨ੍ਹਾਂ ਦਾ ਮਨ ਬਦਲ ਜਾਂਦਾ ਹੈ…ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਫਿਲਮ ‘ਸਿਕਸ ਈਚ’ ਵਿੱਚ ਮਿਲੇਗਾ, ਇਸ ਸਵਾਲ ਦਾ ਜਵਾਬ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਯਕੀਨਨ ਤੁਸੀਂ ਇਹ ਫਿਲਮ ਸਿਨੇਮਾਘਰ ਵਿੱਚ ਦੇਖੋ।
ਫਿਲਮ ਦੀ ਸਟਾਰ ਕਾਸਟ
ਇਸ ਦੇ ਨਾਲ ਹੀ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਮੈਂਡੀ ਤੱਖਰ ਅਤੇ ਅਦਾਕਾਰ ਹਰਦੀਪ ਗਰੇਵਾਲ ਦੀ ਅਦਾਕਾਰੀ ਇਸ ਫਿਲਮ ਨੂੰ ਹੋਰ ਵੀ ਖਾਸ ਬਣਾਉਂਦੀ ਹੈ। ਹਰਦੀਪ ਗਰੇਵਾਲ ਪੰਜਾਬੀ ਮਨੋਰੰਜਨ ਜਗਤ ਵਿੱਚ ਹਮੇਸ਼ਾ ਵੱਖਰੇ ਵਿਸ਼ੇ ਵਾਲੀਆਂ ਫਿਲਮਾਂ ਲੈ ਕੇ ਆਉਣ ਲਈ ਜਾਣੇ ਜਾਂਦੇ ਹਨ। ਇਹਨਾਂ ਦੋਵਾਂ ਸਿਤਾਰਿਆਂ ਤੋਂ ਇਲਾਵਾ ਫਿਲਮ ਵਿੱਚ ਅਮਨਿੰਦਰਪਾਲ ਸਿੰਘ, ਮਲਕੀਤ ਰੌਣੀ, ਸੰਜੂ ਸੋਲੰਕੀ, ਬਲਜਿੰਦਰ ਕੌਰ, ਗੁਰਪ੍ਰੀਤ ਤੋਤੀ, ਅਨੀਤਾ ਮੀਤ, ਸੁਖਦੇਵ ਬਰਨਾਲਾ, ਸਤਵਿੰਦਰ ਕੌਰ, ਹਰਿੰਦਰ ਭੁੱਲਰ ਆਦਿ ਮੰਝੇ ਹੋਏ ਕਲਾਕਾਰ ਵੀ ਸ਼ਾਮਿਲ ਹਨ।

