AmritsarE-PaperLocal NewsPunjab
Trending
ਥਾਣਾ ਏ ਡਿਵੀਜ਼ਨ ਵੱਲੋਂ ਚੋਰੀ ਦੇ 1 ਐਕਟੀਵਾ ਅਤੇ 2 ਮੋਟਰਸਾਈਕਲਾਂ ਸਮੇਤ ਇਕ ਕਾਬੂ

ਅੰਮ੍ਰਿਤਸਰ, 30 ਨਵੰਬਰ 2024 (ਸੁਖਬੀਰ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, IPS ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀਸੀਪੀ ਲਾਅ ਐਡ ਆਡਰ, ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ ADCP/CITY-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸ੍ਰੀ ਵਨੀਤ ਅਹਲਾਵਤ, IPS, ACP/EAST ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਏ ਡਵਿਜ਼ਨ ਅੰਮ੍ਰਿਤਸਰ, ਇੰਸਪੈਕਟਰ ਬਲਜਿੰਦਰ ਸਿੰਘ ਔਲਖ ਦੀ ਪੁਲਿਸ ਪਾਰਟੀ ਏ.ਐਸ.ਆਈ ਪਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਰਾਮ ਬਾਗ ਚੌਕ ਮੌਜੂਦ ਸੀ ਤਾਂ ਮਿਲੀ ਪੁਤਾ ਸੂਚਨਾ ਦੇ ਅਧਾਰ ਤੇ ਇਕ ਵਿਅਕਤੀ ਹਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਪ੍ਰਗਟ ਸਿੰਘ ਵਾਸੀ ਪੱਤੀ ਗੁਰਨਾਮ ਕੀ ਪਿੰਡ ਵਲਟੋਹਾ ਜਿਲਾ ਤਰਨ ਤਾਰਨ ਨੂੰ ਬਿਨਾਂ ਨੰਬਰੀ ਇੱਕ ਐਕਟੀਵਾ ਸਕੂਟੀ ਦੇ ਕਾਬੂ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 02 ਰਿਮਾਡ ਹਾਸਲ ਕੀਤਾ ਗਿਆ ਜੋ ਰਿਮਾਡ ਦੌਰਾਨ ਦੋਸ਼ੀ ਉਕਤ ਪਾਸੋਂ 01 ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ ਅਤੇ 01 ਮੇਟਰਸਾਇਕਲ ਮਾਰਕਾ Dream Yuga ਨੰਬਰੀ PBO2CS 4897 ਚੋਰੀ ਸੁਦਾ ਹੋਰ ਬ੍ਰਾਮਦ ਹੋਇਆ। *ਦੋਸੀ ਹਰਪ੍ਰੀਤ ਸਿੰਘ ਦੇ ਖਿਲਾਫ ਪਹਿਲਾ ਵੀ ਮੁਕਦਮੇ ਦਰਜ ਰਜਿਸਟਰ ਹਨ ਤੇ ਇਹ ਥਾਣਾ ਵਲਟੋਹਾ ਜ਼ਿਲ੍ਾ ਤਰਨ ਤਾਰਨ ਦੇ ਮੁਕਦਮੇ ਵਿੱਚ PO ਵੀ ਹੈ।



