ਨੌਜਵਾਨਾਂ ਨੂੰ ਦੇਸ਼ ਉੱਤੇ ਜਾਨ ਵਾਰਨ ਵਾਲੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦੇਣਾ ਚਾਹੀਦਾ ਹੈ:ਡਿੰਪੀ ਚੌਹਾਨ

ਅੰਮ੍ਰਿਤਸਰ, 24 ਮਾਰਚ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਜੋ ਦੇਸ਼ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦਾ ਜਾਂਦੇ ਹਨ ਉਹ ਜਿਆਦਾ ਦੇਰ ਤੱਕ ਤਰੱਕੀ ਨਹੀਂ ਕਰ ਸਕਦੇ। ਇਹ ਸ਼ਬਦ ਰਾਸ਼ਟਰੀ ਹਿੰਦੂ ਚੇਤਨ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬਲਿਦਾਨ ਦਿਵਸ ਉੱਤੇ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ ਵੱਲੋਂ ਜਵਾਹਰ ਨਗਰ ਬਟਾਲਾ ਰੋਡ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਹੋਇਆ ਕਹੇ।
ਡਿੰਪੀ ਚੌਹਾਨ ਤੇ ਅਨੁਚ ਖੇਮਕਾ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਨੌਜਵਾਨਾਂ ਨੂੰ ਦੇਸ਼ ਉੱਪਰ ਜਾਨ ਵਾਰਨ ਵਾਲੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦੇਣਾ ਚਾਹੀਦਾ ਹੈ। ਦੇਸ਼ ਦੇ ਹਰ ਨੌਜਵਾਨ ਨੂੰ ਅੱਜ ਦੇ ਦਿਨ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਸ਼ਹੀਦਾਂ ਦੇ ਵਿਖਾਏ ਹੋਏ ਮਾਰਗ ਉੱਤੇ ਚਲੀਏ। ਜਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ।
ਉਹਨਾਂ ਨੇ ਕਿਹਾ ਕਿ ਅੱਜ ਵੀ ਸ਼ਹੀਦ ਭਗਤ ਸਿੰਘ ਕਰੋੜਾਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ। ਡਿੰਪੀ ਚੌਹਾਨ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਗੌਰਵ ਹੁੰਦੇ ਹਨ। ਇਹਨਾ ਸ਼ਹੀਦਾਂ ਉੱਤੇ ਦੇਸ਼ ਵਾਸੀਆਂ ਨੂੰ ਮਾਨ ਹੋਣਾ ਚਾਹੀਦਾ। ਭਗਤ ਸਿੰਘ ਨੇ ਕਿਹਾ ਸੀ ਕਿ ਲੁੱਟ ਦਾ ਇੱਕ ਯੁਧ ਚਲਦਾ ਪਿਆ ਹੈ ਇਹ ਯੁੱਧ ਉਨੀ ਦੇਰ ਤੱਕ ਜਾਰੀ ਰਹੇਗਾ ਜਦ ਤੱਕ ਇਕ ਇਨਸਾਨ ਦੇ ਹੱਥੋਂ ਦੂਸਰੇ ਇਨਸਾਨ ਦੀ ਲੁੱਟ ਖਤਮ ਨਹੀਂ ਹੁੰਦੀ।
ਇਸ ਸ਼ਰਧਾਂਜਲੀ ਸਮਾਗਮ ਵਿੱਚ ਰਾਜ ਕੁਮਾਰ ਮਹਾਜਨ,ਮੰਚ ਦੇ ਕੌਮੀ ਜਨਰਲ ਸਕੱਤਰ ਸੰਜੀਵ ਮਹਿਤਾ, ਸੂਬਾ ਮੀਤ ਪ੍ਰਧਾਨ ਸ਼ੰਕਰ ਅਰੋੜਾ, ਰਾਕੇਸ਼ ਖੰਨਾ,ਨਰੇਸ਼ ਮਹਾਜਨ, ਅਮਨ ਜੋਸ਼ੀ,ਗੋਲਡੀ ਲੁਥਰਾ, ਸਿੰਪੀ ਚੌਹਾਨ, ਸੰਦੀਪ ਸੱਗੜ ,ਵਿਜੇ ਚੌਹਾਨ, ਗੋਰਾ ਲੂਥਰਾ, ਪਰਦੀਪ ਸ਼ਰਮਾ, ਈਸ਼ਾਨ ਮਹਾਜਨ, ਰਜਿੰਦਰ ਕੁਮਾਰ, ਅਮਨਦੀਪ ਸਿੰਘ ਸਹਿਤ ਭਾਰੀ ਸੰਖਿਆ ਵਿੱਚ ਮੰਚ ਦੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੇ ਸ਼ਰਧਾ ਸੁਮਨ ਭੇਟ ਕੀਤੇ।



