AmritsarBreaking News
Trending
ਕੌਂਸਲਰ ਨਵਜੀਤ ਕੌਰ ਵੇਰਕਾ ਗੁਰੂ ਦੁਆਰਾ ਨਾਨਕਸਰ ਵਿਖੇ ਸਲਾਨਾ ਜੋੜ ਮੇਲੇ ‘ਚ ਹੋਏ ਨਤਮਸਤਕ
ਵਾਰਡ ਨੰਬਰ 19 ਤੋਂ ਕੌਂਸਲਰ ਨਵਜੀਤ ਕੌਰ ਵੇਰਕਾ ਨੇ ਅੱਜ ਗੁਰੂ ਦੁਆਰਾ ਨਾਨਕਸਰ ਵਿਖੇ ਹੋ ਰਹੇ ਸਲਾਨਾ ਜੋੜ ਮੇਲੇ ਦੇ ਅਫਸਰ ‘ਤੇ ਸ਼ਿਰਕਤ ਕੀਤੀ। ਉਹ ਗੁਰੂ ਘਰ ਵਿਖੇ ਨਤਮਸਤਕ ਹੋਏ ਅਤੇ ਸੰਗਤ ਨਾਲ ਮਿਲ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ‘ਤੇ ਕੌਂਸਲਰ ਨਵਜੀਤ ਕੌਰ ਵੇਰਕਾ ਨੇ ਆਏ ਹੋਏ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮਾਂ ਦਾ ਅਯੋਜਨ ਸੰਸਕਾਰ, ਸਾਂਝੀਵਾਲਤਾ ਅਤੇ ਆਧਿਆਤਮਿਕਤਾ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਨਾਨਕਸਰ ਗੁਰੂਘਰ ਹਮੇਸ਼ਾਂ ਹੀ ਸੇਵਾ, ਸਿਮਰਨ ਅਤੇ ਸਾਧਸੰਗਤ ਦਾ ਪ੍ਰਤੀਕ ਰਿਹਾ ਹੈ।
ਇਸ ਜੋੜ ਮੇਲੇ ਦੌਰਾਨ ਕੌਂਸਲਰ ਨੇ ਲੰਗਰ ਚੱਕਿਆ ਅਤੇ ਸੰਗਤ ਨਾਲ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਵੱਲੋਂ ਇਲਾਕੇ ਦੀ ਭਲਾਈ ਲਈ ਵਚਨਬੱਧਤਾ ਵੀ ਪ੍ਰਗਟ ਕੀਤੀ ਗਈ।
ਇਸ ਮੌਕੇ ਉਨ੍ਹਾਂ ਨਾਲ ਸਥਾਨਕ ਨਗਰ ਨਿਗਮ ਦੇ ਅਹੁਦੇਦਾਰ, ਸਮਾਜ ਸੇਵੀ ਤੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਹਾਜ਼ਰ ਰਹੀ।



