Breaking NewsLocal News
Trending
ਵੇਰਕਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਸਲਾਨਾ ਮੇਲੇ ਅੰਦਰ ਕਬੱਡੀ ਕੱਪ ਟੂਰਨਾਮੈਂਟ ਦਾ ਆਯੋਜਨ
ਵੇਰਕਾ, 25 ਮਾਰਚ: (ਕੰਵਲਜੀਤ ਸਿੰਘ )

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਲਾਨੇ ਮੇਲੇ ਦੇ ਸੰਬੰਧ ਵਿੱਚ ਕਬੱਡੀ ਕੱਪ ਟੂਰਨਾਮੈਂਟ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਵੇਰਕਾ ਦੀ ਸੇਵਾ ਸੰਭਾਲ ਕਮੇਟੀ ਦੇ ਆਯੋਜਨ ਹੇਠ ਹੋਏ ਇਸ ਪ੍ਰਤੀਯੋਗਿਤਾ ਵਿੱਚ ਕਈ ਮਸ਼ਹੂਰ ਟੀਮਾਂ ਨੇ ਹਿੱਸਾ ਲਿਆ।
ਕਮੇਟੀ ਦੇ ਪ੍ਰਧਾਨ ਮਾਸਟਰ ਹਰਪਾਲ ਸਿੰਘ ਜੀ ਅਤੇ ਸਮੂਹ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਈਨਲ ਮੁਕਾਬਲਾ 26 ਮਾਰਚ, ਬੁੱਧਵਾਰ ਨੂੰ ਹੋਵੇਗਾ। ਟੂਰਨਾਮੈਂਟ ਦੇ ਆਯੋਜਕਾਂ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਟੂਰਨਾਮੈਂਟ ਨੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਦੇ ਨਾਲ-ਨਾਲ, ਗੁਰੂ ਸਾਹਿਬ ਦੇ ਸਲਾਨੇ ਮੇਲੇ ਦੀ ਮਹੱਤਤਾ ਨੂੰ ਵੀ ਪ੍ਰਗਟ ਕੀਤਾ। ਸਥਾਨਕ ਲੋਕਾਂ ਨੇ ਵੀ ਭਾਰੀ ਗਿਣਤੀ ਵਿੱਚ ਪਹੁੰਚ ਕੇ ਇਸ ਮੇਲੇ ਅਤੇ ਕਬੱਡੀ ਮੁਕਾਬਲੇ ਦਾ ਲੁਤਫ਼ ਉਠਾਇਆ।



