AmritsarBreaking NewsE-PaperLocal News
Trending
ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ
ਅੰਮ੍ਰਿਤਸਰ 27 ਮਾਰਚ 2025 (ਸੁਖਬੀਰ ਸਿੰਘ)
ਸ੍ਰੀਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ-ਡੀ.ਬੀ.ਈ.ਈ, ਅੰਮ੍ਰਿਤਸਰ ਦੀ ਅਗਵਾਈ ਹੇਠ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਸਰਕਾਰੀ ਸਰੂਪ ਰਾਣੀ ਕਾਲਜ਼ (ਲੜਕੀਆਂ) ਵਿਖੇ ਪਲੇਸਮੈਟ ਕੈਂਪ ਲਗਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੁਜ਼ਗਾਰ ਅਫ਼ਸਰ ਸ਼੍ਰੀ ਮੁਕੇਸ਼ ਸਰੰਗਲ ਨੇ ਦੱਸਿਆ ਕਿ ਇਸ ਰੁਜ਼ਗਾਰ ਕੈਂਪ ਵਿੱਚ 10 ਮਸ਼ਹੂਰ ਕੰਪਨੀਆਂ ਏਵੀਏਟਰਜ਼ ਹੱਬ, ਐਨ.ਆਈ.ਟੀ./ਐਪਟੈਕ, ਆਪਟੀਮਲ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਲਿਮਟਿਡ, ਏ.ਓ.ਐਸ.ਸੀ ਇੰਡੀਆ ਪ੍ਰਾਈਵੇਟ ਲਿਮਟਿਡ, ਐਸ.ਬੀ.ਆਈ ਲਾਈਫ ਇੰਸ਼ੋਰੈਂਸ, ਮੈਕਸਿਕਸ, ਕੋਚਰ ਇਨਫੋਟੈਕ ਲਿਮਟਿਡ, ਐਮ.ਆਈ.ਟੀ.ਐਸ ਸਲਿਊਸ਼ਨ ਪ੍ਰਾਈਵੇਟ ਲਿਮਟਿਡ, ਅਤੇ ਐਲ.ਆਈ.ਸੀ ਆਦਿ ਵੱਲੋਂ ਭਾਗ ਲਿਆ ਗਿਆ।
ਇਸ ਰੁਜ਼ਗਾਰ ਕੈਂਪ ਵਿੱਚ ਕੰਪਨੀਆਂ ਵੱਲੋਂ ਯੋਗਤਾ ਅਨੁਸਾਰ ਵੱਖ-ਵੱਖ ਆਸਾਮੀਆਂ ਲਈ ਚੋਣ ਕੀਤੀ ਗਈ। ਇਸ ਰੁਜ਼ਗਾਰ ਕੈਂਪ ਵਿੱਚ 508 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਅਤੇ 238 ਉਮੀਦਵਾਰਾਂ ਨੂੰ ਨੌਕਰੀ ਦੀ ਸੁਵਿਧਾ ਦਿੱਤੀ ਗਈ। ਇਸ ਤੋਂ ਇਲਾਵਾ ਸਵੈ-ਰੁਜਗਾਰ ਵਿਭਾਗ ਜਿਲ੍ਹਾ ਉਦਯੋਗ ਕੇਂਦਰ,ਜਿਲ੍ਹਾ ਲੀਡ ਬੈਂਕ ਮੈਨੇਜਰ,ਐਸ.ਸੀ ਕਾਰਪੋਰੇਸ਼ਨ, ਆਦਿ ਵੱਲੋਂ ਭਾਗ ਲਿਆ ਗਿਆ ਅਤੇ ਪ੍ਰਾਰਥੀਆਂ ਨੂੰ ਸਵੈ-ਰੁਜ਼ਗਾਰ ਸਕੀਮਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ ਸਰਕਾਰੀ ਸਰੂਪ ਰਾਣੀ ਕਾਲਜ਼ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਮਿੰਦਰ ਕੌਰ, ਵਾਈਸ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਸ਼੍ਰੀਮਤੀ ਵੰਦਨਾ ਬਜ਼ਾਜ਼ ਸ੍ਰੀਮਤੀ ਮਨਜੀਤ ਮਿਨਹਾਸ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਤੋਂ ਸ੍ਰੀ ਤੀਰਥਪਾਲ ਸਿੰਘ ਉੱਪ-ਮੁੱਖ ਕਾਰਜਕਾਰੀ ਅਫ਼ਸਰ,ਸ੍ਰੀ ਗੌਰਵ ਕੁਮਾਰ ਕਰੀਅਰ ਕਾਊਂਸਲਰ,ਪ੍ਰਬੰਧਕੀ ਸ਼ਾਖਾ ਤੋਂ ਸ੍ਰੀ ਹਰਜੀਤ ਸਿੰਘ ਅਤੇ ਸ੍ਰੀ ਮਨਦੀਪ ਸਿੰਘ ਹਾਜ਼ਰ ਸਨ। ਰੁਜ਼ਗਾਰ ਦੇ ਵੱਧ ਤੋ ਵੱਧ ਮੌਕੇ ਮੁਹੱਈਆ ਕਰਾਉਣ ਲਈ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਹਰ ਬੁੱਧਵਾਰ ਹਫ਼ਤਾਵਾਰੀ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ.9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।



