ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੰਡ ਐਸੋਸੀਏਸ਼ਨ ਦੇ ਫਿਰ ਤੋਂ ਬਣੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਬਤਰਾ
ਅੰਮ੍ਰਿਤਸਰ, 30 ਮਾਰਚ 2025 (ਅਭਿਨੰਦਨ ਸਿੰਘ,ਸਾਹਿਬ ਸਿੰਘ)
ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੰਡ ਐਸੋਸੀਏਸ਼ਨ ਦੀਆਂ ਤਕਰੀਬਨ 6 ਸਾਲ ਬਾਅਦ ਹੋਈਆਂ ਚੋਣਾਂl ਇਹ ਚੋਣਾਂ ਸਬਜ਼ੀ ਮੰਡੀ ਵੱਲਾ ਦੇ ਨਵੇਂ ਪ੍ਰਧਾਨ ਵਜੋਂ ਹੁੰਦੀਆਂ ਹਨl ਅਤੇ ਇਹਨਾਂ ਚੋਣਾਂ ਵਿੱਚ ਸਬਜ਼ੀ ਮੰਡੀ ਵੱਲਾ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੰਡ ਐਸੋਸੀਏਸ਼ਨ ਦੇ ਸਮੂਹ ਆੜਤੀਏ ਆਪਣੀ ਆਪਣੀ ਵੋਟ ਪਾ ਕੇ ਪ੍ਰਧਾਨ ਦੀ ਚੋਣ ਕਰਦੇ ਹਨ lਇਹ ਚੋਣਾਂ ਦੀ ਤਾਰੀਖ 29 ਮਾਰਚ ਤਹਿ ਹੋਈ ਅਤੇ ਅੱਜ ਇਹ ਚੋਣਾਂ ਤਕਰੀਬਨ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੀਆਂ l
ਸਮੂਹ ਆੜਤੀਆਂ ਵੱਲੋਂ ਆਪਣੀ ਆਪਣੀ ਵੋਟ ਆਪਣੇ ਹਰਮਨ ਪਿਆਰੇ ਉਮੀਦਵਾਰ ਨੂੰ ਪਾਈ ਗਈl ਇਹਨਾਂ ਚੋਣਾਂ ਵਿੱਚ ਕੁੱਲ 3 ਉਮੀਦਵਾਰਾਂ ਨੇ ਹਿੱਸਾ ਲਿਆlਜਿਨਾਂ ਵਿੱਚੋਂ ਸਰਦਾਰ ਚਰਨਜੀਤ ਸਿੰਘ ਬਤਰਾ, ਸਰਦਾਰ ਗੁਰਸੇਵਕ ਸਿੰਘ ਅਤੇ ਸਰਦਾਰ ਰਵਿੰਦਰ ਸਿੰਘ ਸੇਖੋl ਇਹਨਾਂ ਤਿੰਨਾਂ ਉਮੀਦਵਾਰਾਂ ਨੇ ਚੋਣਾਂ ਵਿੱਚ ਉਮੀਦਵਾਰ ਵਜੋਂ ਹਿੱਸਾ ਲਿਆl ਕੁੱਲ ਤਕਰੀਬਨ 332 ਵੋਟਾਂ ਸਨl ਜਿਨਾਂ ਵਿੱਚੋਂ 1 ਵੋਟ ਕੈਂਸਲ ਅਤੇ 2 ਵੋਟਾਂ ਦੇ ਉਮੀਦਵਾਰ ਕਿਸੇ ਵਜਹਾ ਕਾਰਨ ਵੋਟਾਂ ਨਾ ਪਾ ਸਕੇ l
ਤਕਰੀਬਨ ਸਾਰੀਆਂ ਵੋਟਾਂ ਪੈਣ ਤੋਂ ਬਾਅਦ ਜਦ ਗਿਣਤੀ ਹੋਈ ਤਾਂ ਸਰਦਾਰ ਚਰਨਜੀਤ ਸਿੰਘ ਬਤਰਾ ਨੂੰ 135 ਵੋਟਾਂ, ਸਰਦਾਰ ਗੁਰਸੇਵਕ ਸਿੰਘ ਨੂੰ 98 ਅਤੇ ਸਰਦਾਰ ਰਵਿੰਦਰ ਸਿੰਘ ਸੇਖੋ ਨੂੰ 96 ਵੋਟਾਂ ਪਈਆਂl ਜਿਨਾਂ ਦੇ ਨਤੀਜੇ ਵਜੋਂ 37 ਵੋਟਾਂ ਨਾਲ ਸਰਦਾਰ ਚਰਨਜੀਤ ਸਿੰਘ ਬਤਰਾ ਨੇ ਜਿੱਤ ਪ੍ਰਾਪਤ ਕੀਤੀl ਸਰਦਾਰ ਚਰਨਜੀਤ ਸਿੰਘ ਬਤਰਾ ਪਿਛਲੇ ਲੰਬੇ ਸਾਲਾਂ ਤੋਂ ਪਹਿਲਾਂ ਵੀ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ ਅਤੇ ਅੱਜ ਸਰਦਾਰ ਚਰਨਜੀਤ ਸਿੰਘ ਬਤਰਾ ਨੂੰ ਇੱਕ ਵਾਰ ਫਿਰ ਤੋਂ ਆੜਤੀ ਸਾਥੀਆਂ ਨੇ ਪ੍ਰਧਾਨ ਵਜੋਂ ਚੁਣਿਆ ਹੈ l
ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੰਡ ਐਸੋਸੀਏਸ਼ਨ ਦੇ ਫਿਰ ਨਵੇਂ ਬਣੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਬਤਰਾ ਨੇ ਸਮੂਹ ਵੋਟਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਨਾਂ ਨੇ ਵੋਟਾਂ ਪਾਈਆਂ ਹਨ ਉਹਨਾਂ ਦਾ ਵੀ ਧੰਨਵਾਦ ਜਿੰਨਾ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦl
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਬਜ਼ੀ ਮੰਡੀ ਵੱਲਾ ਦੇ ਵਿਕਾਸ ਕਾਰਜਾਂ ਦੇ ਕੰਮ ਜੋ ਹਾਲੇ ਤੱਕ ਨਹੀਂ ਹੋਏ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅਤੇ ਜੋ ਆੜਤੀਆਂ ਨੂੰ ਮੁਸ਼ਕਿਲਾਂ ਹਨ ਉਹਨਾਂ ਦੀਆਂ ਮੁਸ਼ਕਲਾਂ ਵੀ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ l
ਇਸ ਮੌਕੇ ਚੇਅਰਮੈਨ ਰਾਜਦੀਪ ਸਿੰਘ ਉੱਪਲ, ਜਨਰਲ ਸਕੱਤਰ ਜਤਿੰਦਰ ਖੁਰਾਣਾ, ਪ੍ਰਭਜੋਤ ਸਿੰਘ ਬਤਰਾ( ਜਨਰਲ ਸਕੱਤਰ ਸ਼ਹਿਰੀ ਕਾਂਗਰਸ )ਹਰਪ੍ਰੀਤ ਸਿੰਘ ਹੈਪੀ 51, ਇਕਬਾਲ ਸਿੰਘ ਬਾਲੀ 41, ਰੋਹਿਤ ਨਰੂਲਾ, ਚੰਦਾ 13 ,ਲਵਲੀ ਅਰੋੜਾ, ਲਾਡਾ 27, ਅਮਰਜੀਤ ਸਿੰਘ 71, ਸੰਦੀਪ ਸਿੰਘ ਬਿੱਲਾ ਨਿਜ਼ਾਮਪੁਰਾ, ਲੱਕੀ 53, ਵਿਸ਼ਾਲ 54, ਲਾਡਾ 27, ਲਾਲੀ 30, ਅਰੁਣ 25, ਵਨੀ 25, ਮੋਨੂ ਅਰੋੜਾ 46, ਸਾਬੀ 36, ਰੂਬਲ 35, ਜਸਪਾਲ ਸਿੰਘ 60, ਪਲਵਿੰਦਰ ਸਿੰਘ (ਕੁਕੂ ਨਿਜ਼ਾਮਪੁਰਾ) ,ਸੋਨੂ ਅਰੋੜਾ 70, ਸਤਨਾਮ ਸਿੰਘ 75, ਗੁਰਨਾਮ ਸਿੰਘ ਸਿੰਘ 75 ,ਜਾਨੂ 8, ਹਨੀ ਬਬਲਾ, ਅਸ਼ਵਨੀ 25, ਜਸਪਾਲ ਸਿੰਘ 48, ਕੁਕ ਸ਼ਾਹ 103, ਮਨਿੰਦਰ ਸਿੰਘ ਮੈਣੀਵਾਲਾ, ਲਾਟੂ ਸ਼ਾਹ, ਹਰਬੰਸ ਲਾਲ ਬਹਿਲ, ਜੀਆ ਲਾਲ ਬਹਿਲ, ਦਵਿੰਦਰ ਸਿੰਘ ਬਿੱਲਾ, ਹਨੀ ਪ੍ਰਧਾਨ ਫਰੂਟ ਸ਼ੈਡ, ਮੋਨੂ 46, ਰੂਬਲ 35, ਸਵਿੰਦਰ ਸਿੰਘ 60 ਨੰਬਰ, ਸਾਬਕਾ ਚੇਅਰਮੈਨ ਮਨਮੋਹਨ ਸਿੰਘ 72 ਨੰਬਰ ਆਦਿ ਹਾਜ਼ਰ ਸਨl



