AmritsarBreaking NewsE-PaperLocal NewsPunjab
Trending
ਵਿਧਾਇਕ ਕੁੰਵਰ ਵਿਜੇ ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਕਣ ਸ਼ਵੇਤ ਮਲਿਕ:ਡਿੰਪੀ ਚੌਹਾਨ, ਵਿਧਾਇਕ ਕੁੰਵਰ ਹਲਕਾ ਉਤਰੀ ਦੇ ਵਿਕਾਸ ਕੰਮ ਕਰਾਉਣ ਲਈ ਵਚਨਬੱਧ

ਅੰਮ੍ਰਿਤਸਰ, 01 ਅਪ੍ਰੈਲ 2025 (ਸੁਖਬੀਰ ਸਿੰਘ)
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਸ਼ੋਕ ਡਿੰਪੀ ਚੌਹਾਨ ਨੇ ਮੰਚ ਦੀ ਮੀਟਿੰਗ ਦੌਰਾਨ ਬੋਲਦੇ ਹੋਏ ਪਿਛਲੇ ਦਿਨੀਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਸਾਬਕਾ ਰਾਜ ਸਭਾ ਮੈਂਬਰ ਭਾਜਪਾ ਨੇਤਾ ਸ਼ਵੇਤ ਮਲਿਕ ਦੇ ਖਿਲਾਫ ਉਹਨਾਂ ਦੇ ਘਰ ਦੇ ਸਾਹਮਣੇ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਸਵਾਗਤ ਕਰਦੇ ਹਾਂ ਹੋਇਆ ਕਿਹਾ ਕੀ ਭਾਜਪਾ ਨੇਤਾ ਸਵੇਤ ਮਲਿਕ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਉਤਰੀ ਤੋਂ ਵਿਧਾਇਕ ਅਤੇ ਸਾਬਕਾ ਆਈ ਪੀ ਐਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣੇ ਗਿਰੇਬਾਨ ਦੇ ਵਿੱਚ ਝਾਕਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਇੱਕ ਕੌਂਸਲਰ ਦੀ ਚੋਣ ਹਾਰਨ ਵਾਲੇ ਭਾਜਪਾ ਨੇਤਾ ਨੂੰ ਇੱਕ ਵਿਧਾਇਕ ਦੇ ਖਿਲਾਫ ਗਲਤ ਬਿਆਨਬਾਜੀ ਨਹੀਂ ਕਰਨੀ ਚਾਹੀਦੀ। ਮੁੱਦਿਆਂ ਦੇ ਆਧਾਰ ਦੇ ਗੱਲ ਕਰਨੀ ਚਾਹੀਦੀ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਹਲਕਾ ਉਤਰੀ ਦੇ ਸਾਰੇ ਵਿਕਾਸ ਕੰਮ ਕਰਵਾਉਣ ਲਈ ਵਚਨਬੱਧ ਹਨ ਅਤੇ ਉਹ ਵਿਕਾਸ ਦੇ ਕੰਮ ਕਰਵਾ ਵੀ ਰਹੇ ਹਨ। ਉਹਨਾਂ ਨੇ ਕਹਾ ਕੀ ਰਾਜਨੀਤੀ ਵਿੱਚ ਜਮੀਨ ਤੇ ਆਏ ਸ਼ਵੇਤ ਮਲਿਕ ਵਿਧਾਇਕ ਕੁੰਵਰ ਵਿਜੇ ਦੇ ਖਿਲਾਫ ਬਿਆਨਬਾਜ਼ੀ ਕਰਕੇ ਸੁਰਖੀਆਂ ਬਟੋਰ ਰਹੇ ਹੈ।
ਇਸ ਮੌਕੇ ਤੇ ਉਨਾਂ ਦੇ ਨਾਲ ਅਮਨ ਸ਼ਰਮਾ,ਜੁਗਰਾਜ ਭੁੱਲਰ, ਰਜਿੰਦਰ ਪਲਾਹ,ਸੰਜੀਵ ਠਾਕੁਰ,ਅਨੁਜ ਖੇਮਕਾ,ਸੰਜੀਵ ਭਾਟੀਆ, ਤਨੁਜ ਖੰਨਾ, ਅੰਸ਼ੂਮਨ ਖੰਨਾ, ਸੋਨੂ ਖੇਮਕਾ ਵੀ ਹਾਜਿਰ ਸਨ।



