AmritsarBreaking NewsCrimeE-Paper‌Local NewsPunjab
Trending

ਥਾਣਾ ਸਿਵਲ ਲਾਈਨ ਵੱਲੋਂ ਰਾਹਗਿਰਾ ਪਾਸੋਂ ਸਨੈਚਿਗ ਕਰਨ ਵਾਲਾ ਕਾਬੂ

ਅੰਮ੍ਰਿਤਸਰ, 02 ਅਪ੍ਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ  ਸ੍ਰੀ ਆਲਮ ਵਿਜੇ ਸਿੰਘ ਡੀ.ਸੀ.ਪੀ ਕਾਨੂੰਨ ਵਿਵੱਸਥਾ, ਅੰਮ੍ਰਿਤਸਰ ਅਤੇ ਸ੍ਰੀ ਨਵਜ਼ੋਤ ਸਿੰਘ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕਮਲਜੀਤ ਸਿੰਘ ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ, ਥਾਣਾ ਸਿਵਲ ਲਾਈਨਜ਼ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਸਨੈਚਿਗ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਸਿਮਰਨਜੀਤ ਕੌਰ ਵਕਤ ਕਰੀਬ 9:00 AM ਪੈਦਲ ਜਾ ਰਹੀ ਸੀ ਤੇ ਕੋਰਟ ਰੋਡ ਨੇੜੇ ਟੋਕਰੀਆ ਵਾਲੀ ਗਲੀ ਕੋਲ ਪੁੱਜੀ ਤਾਂ ਪਿੱਛੇ ਇਕ ਨਾ-ਮਲੂਮ ਵਿਅਕਤੀ ਬਿਨਾ ਨੰਬਰੀ ਐਕਟਿਵਾ ਆਇਆ ਤੇ ਉਸ ਦਾ ਮੋਬਾਇਲ ਮਾਰਕਾ VIVO Y 12-G ਝਪਟਮਾਰ ਕੇ ਖੋਹ ਕਰਕੇ ਲੈ ਗਿਆ ਅਤੇ ਇਸਤੋਂ ਇਲਾਵਾ ਗਗਨਦੀਪ ਸਿੰਘ ਪਾਸਪੋਰਟ ਦਫਤਰ ਤੋਂ ਮਾਲ ਰੋਡ ਤੋ ਕਚਹਿਰੀ ਚੋਕ ਨੂੰ ਪੈਦਲ ਜਾ ਰਿਹਾ ਸੀ ਕਿ ਪਿੱਛੋਂ ਇੱਕ ਨਾ-ਮਲੂਮ ਵਿਅਕਤੀ ਬਿਨਾ ਨੰਬਰੀ ਐਕਟਿਵਾ ਆਇਆ ਤੇ ਉਸ ਦਾ ਮੋਬਾਇਲ ਮਾਰਕਾ IPHONE 16 PRO ਝਪਟ ਮਾਰ ਕਿ ਖੋਹ ਕਰਕੇ ਲੈ ਗਿਆ। ਇਹਨਾਂ ਦੋਨਾਂ ਮੁਦੱਈਆਂ ਦੀਆਂ ਦਰਖਾਸਤਾ ਤੇ ਮੁਕੱਦਮਾ ਦਰਜ਼ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਤੇਜ਼ੀ ਨਾਲ ਹਰ ਪੱਖ ਤੋਂ ਕਰਦੇ ਹੋਏ, ਸਨੈਚਿੰਗ ਕਰਨ ਵਾਲੇ ਵਿਅਕਤੀ ਸਾਹਿਲ ਗਿੱਲ ਉਰਫ ਰਾਜਨ ਪੁੱਤਰ ਪੀਟਰ ਗਿੱਲ ਵਾਸੀ ਗਲੀ ਜਗਦੇਵ ਮਾਰਕੀਟ ਵਾਲੀ ਥਾਣਾ ਸਿਟੀ ਤਰਨ ਤਾਰਨ ਨੂੰ ਕ੍ਰਿਸਟਲ ਚੋਕ ਤੋ ਹੁਕਮ ਸਿੰਘ ਰੋਡ ਵੱਲ ਨੂੰ ਜਾਂਦੀ ਸੜਕ ਦੇ ਨੇੜੇ ਕੰਪਨੀ ਬਾਗ ਦੀ ਬੈਕਸਾਈਡ ਦੇ ਏਰੀਆ ਤੋਂ ਐਕਟਿਵਾ ਬਿਨਾ ਨੰਬਰੀ ਅਤੇ 02 ਖੋਹਸ਼ੁਦਾ ਮੋਬਾਇਲ ਫੋਨ ਸਮੇਤ ਕਾਬੂ ਕੀਤਾ ਗਿਆ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button