AmritsarBreaking NewsCrimeE-PaperLocal NewsPunjab
Trending
ਸੀ.ਆਈ.ਏ ਸਟਾਫ-2 ਵੱਲੋਂ ਇੱਕ ਘਰ ਵਿੱਚ ਚੋਰੀ ਕਰਨ ਵਾਲੇ ਮੁੱਖ ਮੁਲਜ਼ਮ ਕਾਬੂ ਅਤੇ 130 ਗ੍ਰਾਮ ਸੋਨੇ ਦੇ ਗਹਿਣੇ ਕੀਤੇ ਬ੍ਰਾਮਦ

ਅੰਮ੍ਰਿਤਸਰ, 02 ਅਪ੍ਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀ.ਸੀ.ਪੀ ਜਾਂਚ, ਅੰਮ੍ਰਿਤਸਰ ਅਤੇ ਸ੍ਰੀ ਨਵਜੋਤ ਸਿੰਘ ਏ.ਡੀ.ਸੀ.ਪੀ ਜਾਂਚ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਮਿੰਦਰ ਸਿੰਘ ਸੰਧੂ ਏ.ਸੀ.ਪੀ ਡਿਟੈਕਵਿਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਚਾਂਰਜ਼ ਸੀ.ਆਈ.ਏ ਸਟਾਫ-2, ਅੰਮ੍ਰਿਤਸਰ ਦੇ ਇੰਚਾਰਜ ਸਬ-ਇੰਸਪੈਕਟਰ ਰਵੀ ਕੁਮਾਰ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਖਦੇਵ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਘਰ ਵਿੱਚ ਚੌਰੀ ਕਰਨ ਵਾਲੇ ਨੂੰ ਕਾਬੂ ਕਰਕੇ ਚੌਰੀ ਦਾ ਸਮਾਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਰਾਘਵ ਮਹਿੰਦਰੂ ਵਾਸੀ ਵਾਸੀ ਜੁਝਾਰ ਸਿੰਘ ਐਵੀਨਿਊ,ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਕੀਤਾ ਕਿ ਮਿਤੀ 14-02-2025 ਨੂੰ ਸਮਾਂ 04:00 ਵਜ਼ੇ ਸ਼ਾਮ ਘਰ ਆ ਕੇ ਦੇਖਿਆ ਤਾਂ ਕੋਈ ਨਾਮਾਲੂਮ ਵਿਅਕਤੀ ਖਿੜਕੀ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਕੇ ਅਲਮਾਰੀ ਵਿਚੋਂ ਜੇਵਰਾਤ ਸੋਨਾ ਅਤੇ ਨਗਦੀ ਚੌਰੀ ਕਰਕੇ ਲੈ ਗਿਆ ਹੈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਘਰ ਵਿੱਚ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀ ਲੁਕਸ ਮਸੀਹ ਉਰਫ ਲੱਕੀ ਮਸੀਹ ਪੁੱਤਰ ਮੁਤਆਸ਼ ਮਸੀਹ ਵਾਸੀ ਪਿੰਡ ਬੋਹੜਵਾਲਾ, ਥਾਣਾ ਰਮਦਾਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਹਾਲ ਇੰਦਰਾ ਕਲੌਨੀ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਚੋਰੀਸ਼ੁਦਾ ਸੋਨੇ ਦੇ ਗਹਿਣੇ 01 ਸੋਨੇ ਦੀ ਚੈਨ, 01 ਹਾਰ ਸੋਨਾਂ, 02 ਮੰਗਲ ਸੂਤਰ ਸੋਨਾ ਕੁੱਲ ਵਜ਼ਨੀ 130 ਗ੍ਰਾਮ ਬ੍ਰਾਮਦ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਬ੍ਰਾਮਦਗੀ ਕੀਤੀ ਜਾਵੇਗੀ।