AmritsarBreaking NewsE-PaperLocal NewsReligion
Trending
ਨਰਾਤੀਆਂ ਵਿੱਚ ਮਾਂ ਦੀ ਖੇਤਰੀ ਦਾ ਅਪਮਾਨ ਨਾ ਕਰਨ ਭਗਤ:ਡਿੰਪੀ ਚੌਹਾਨ
ਮੰਦਰ ਕਮੇਟੀਆਂ ਕਰਨ ਪੁਖਤਾ ਪ੍ਰਬੰਧ

ਅੰਮ੍ਰਿਤਸਰ, 03 ਅਪ੍ਰੈਲ 2025 (ਸੁਖਬੀਰ ਸਿੰਘ)
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਮਾਤਾ ਰਾਣੀ ਦੇ ਨਰਾਤਿਆਂ ਵਿੱਚ ਸਾਰੇ ਭਗਤ ਬੜੀ ਸ਼ਰਧਾ ਦੇ ਨਾਲ ਸੱਤ ਦਿਨ ਮਾਂ ਦੀ ਖੇਤਰੀ ਬੀਜਦੇ ਹਨ। ਪੂਜਾ ਕਰਕੇ ਅਸਟਮੀ ਮਨਾਉਂਦੇ ਹਨ। ਪਰ ਅਸ਼ਟਮੀ ਦੇ ਦਿਨ ਭਗਤ ਲੋਕ ਖੇਤਰੀ ਨੂੰ ਮੰਦਰਾਂ ਦੇ ਗੇਟ ਅੱਗੇ ਰੱਖ ਜਾਂਦੇ ਹਨ। ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਹੁੰਦਾ ਹੈ।
ਉਹਨਾਂ ਨੇ ਕਿਹਾ ਕਿ ਸਾਰੇ ਭਗਤਾਂ ਨੂੰ ਖੇਤਰੀ ਦਾ ਅਪਮਾਨ ਕਰਨ ਦੀ ਬਜਾਏ ਖੇਤਰੀ ਬੀਜਣ ਵਾਲੇ ਮਿੱਟੀ ਦੇ ਕਟੋਰੇ ਨੂੰ ਪਸ਼ੂ ਪਕਸ਼ੀਆਂ ਦੇ ਪਾਣੀ ਪੀਣ ਲਈ ਇਸਤੇਮਾਲ ਕਰਨਾ ਚਾਹੀਦਾ ਹੈ। ਖੇਤਰੀ ਦੀ ਮਿੱਟੀ ਨੂੰ ਆਪਣੇ ਘਰਾਂ ਦੇ ਗਮਲਿਆਂ ਵਿੱਚ ਪਾ ਦੇਣਾ ਚਾਹੀਦਾ ਹੈ। ਖੇਤਰੀ ਨੂੰ ਹਵਨ ਕਰਕੇ ਉਸ ਨੂੰ ਸਮਗਰੀ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਸਾਰੀਆਂ ਮੰਦਰ ਕਮੇਟੀਆਂ ਦੀ ਜਿੰਮੇਦਾਰੀ ਬਣਦੀ ਹੈ ਕਿ ਜੋ ਭਗਤ ਖੇਤਰੀ ਮੰਦਰ ਦੇ ਗੇਟ ਅੱਗੇ ਛੱਡ ਜਾਂਦੇ ਹਨ ਉਸ ਨੂੰ ਚੁੱਕਣ ਦੇ ਪੁਖਤਾ ਪ੍ਰਬੰਧ ਕਰੇ ਅਤੇ ਖੇਤਰੀ ਨੂੰ ਤੁਰੰਤ ਜਲ ਵਿੱਚ ਪਰਵਾਹ ਕੀਤਾ ਜਾਵੇ।
ਇਸ ਨਾਲ ਹਿੰਦੂ ਧਰਮ ਦਾ ਅਪਮਾਨ ਨਹੀਂ ਹੋਵੇਗਾ। ਇਸ ਮੌਕੇ ਤੇ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ, ਵਿਜੇ ਚੌਹਾਨ, ਗੋਲਡੀ ਲੂਥਰਾ ,ਸੰਦੀਪ ਸੱਗਰ ਅਤੇ ਗੋਰਾ ਲੂਥਰਾ ਵੀ ਹਾਜ਼ਰ ਸਨ।