AmritsarBreaking NewsCrimeE-Paper‌Local NewsPunjab
Trending

ਥਾਣਾ ਮਜੀਠਾ ਰੋਡ ਵੱਲੋਂ ਇੱਕ ਰਾਹਗਿਰ ਔਰਤ ਕੋਲੋ ਖੋਹ ਕਰਨ ਵਾਲੇ 03 ਝਪਟਮਾਰ 04 ਘੰਟਿਆ ਅੰਦਰ ਕਾਬੂ

ਅੰਮ੍ਰਿਤਸਰ, 4 ਅਪ੍ਰੈਲ 2025 (ਸੁਖਬੀਰ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਨਵਜ਼ੋਤ ਸਿੰਘ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕਮਲਜੀਤ ਸਿੰਘ ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ, ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦੀ ਪੁਲਿਸ ਪਾਰਟੀ ਨਵਤੇਜ਼ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਰਾਗਹਿਰ ਔਰਤ ਪਾਸੋਂ ਮੋਬਾਇਲ ਫੋਨ ਝਪਟਨ ਵਾਲੇ 03 ਵਿਅਕਤੀਆਂ ਨੂੰ ਕੁਝ ਹੀ ਘੰਟਿਆ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈਆਂ ਸ੍ਰੀਮਤੀ ਡਿੰਪਲ ਸ਼ਰਮਾਂ ਵਾਸੀ ਰਿਸ਼ੀ ਵਿਹਾਰ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ ਆਪਣੇ ਘਰ ਤੋ ਆਪਣੀ ਐਕਟਵਿਾ ਪਰ ਸਵਾਰ ਹੋ ਕੇ ਗੁਰਦੁਆਰਾ ਸ਼ਹੀਦਾ ਸਾਹਿਬ ਵਿੱਖੇ ਮੱਥਾ ਟੇਕਣ ਲਈ ਜਾ ਰਹੀ ਸੀ। ਜਦੋਂ ਉਹ ਉਵਨ ਫਰੈਸ਼ ਬੈਕਰੀ, ਮਜੀਠਾਂ ਰੋਡ, ਅੰਮ੍ਰਤਿਸਰ ਪੁੰਹਚੀ ਤਾਂ ਉਸਨੂੰ ਅਚਾਨਕ ਉਸਦੇ ਮੋਬਾਇਲ ਫੋਨ ਤੇ ਕਾਲ ਆਈ,ਜੋ ਉਹ, ਐਕਟੀਵਾ ਰੋਕ ਕੇ ਫੋਨ ਸੁਣਨ ਲੱਗ ਪਈ ਤਾਂ ਪਿੱਛੋ ਇੱਕ ਮੋਟਰਸਾਈਕਲ ਸੰਪਲੈਡਰ ਰੰਗ ਕਾਲਾ ਤੇ ਤਿੰਨ ਲੜਕੇ ਸਵਾਰ ਹੋ ਕੇ ਆਏ ਅਤੇ ਮੁਦੱਈਆਂ ਦਾ ਹੱਥ ਵਿੱਚ ਫੜਿਆ ਮੋਬਾਇਲ ਫੋਨ ਮਾਰਕਾ ਸੈਮਸੰਗ ਗਲੈਕਸੀ, ਖੋਹ ਕਰਕੇ ਭੱਜ ਗਏ। ਜਿਸਤੇ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਤੇਜ਼ੀ ਨਾਲ ਹਰ ਪਹਿਲੂ ਤੋਂ ਛਾਨਬੀਨ ਕਰਦੇ ਹੋਏ ਮੁਦੱਈਆਂ ਦਾ ਮੋਬਾਇਲ ਫੋਨ ਖੋਹ ਕਰਨ ਵਾਲੇ 03 ਮੁਲਜ਼ਮਾ ਮੋਹਤਿ ਕੁਮਾਰ ਪੁਤਰ ਲਾਲ ਚੰਦ ਵਾਸ਼ੀ ਸੰਜੇ ਗਾਂਧੀ ਕਲੋਨੀ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ, 2.ਸ਼ੁਭਮ ਪੁੱਤਰ ਰਾਜ ਕੁਮਾਰ ਵਾਸੀ ਸੰਜੇ ਗਾਂਧੀ ਕਲੋਨੀ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ, 3.ਅਰਸ਼ਦੀਪ ਸਿੰਘ ਉਰਫ ਮਨੀ ਪੁੱਤਰ ਲੇਟ ਮੇਜਰ ਸਿੰਘ ਵਾਸੀ ਪਿੰਡ ਗੱਗੋਮਾਹਲ ਰਮਦਾਸ, ਹਾਲ ਪ੍ਰੀਤ ਇੰਨਕਲੇਵ, ਫਤਿਹਗੜ੍ਹ ਚੂੜੀਆਂ  ਰੋਡ, ਅੰਮ੍ਰਿਤਸਰ ਨੂੰ ਨੇੜੇ ਮੈਡੀਕਲ ਕਾਲਜ਼ ਦੇ ਖੇਤਰ ਤੋਂ ਕਾਬੂ ਕਰਕੇ ਇਹਨਾਂ ਪਾਸੋਂ ਖੋਹਸੁਦਾ ਮੋਬਾਇਲ ਫੋਨ ਸਮਸੁੰਗ  ਗਲੈਕਸੀ  A34 ਬ੍ਰਾਮਦ ਕੀਤਾ ਗਿਆ ਅਤੇ ਮੁਲਜ਼ਮਾਂ ਵੱਲੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸਪਲੈਂਡਰ ਜਿਸ ਪਰ ਜਾਅਲੀ ਨੰਬਰ ਪਲੇਟ ਲੱਗੀ ਸੀ,  ਵੀ ਜਬਤ ਕੀਤਾ ਗਿਆ ਹੈ।
ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਤਹਿ ਤੱਕ ਛਾਨਬੀਨ ਕੀਤੀ ਜਾਵੇਗੀ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button