AmritsarBreaking NewsCrimeE-Paper‌Local NewsPunjab
Trending

ਥਾਣਾ ਬੀ-ਡਵੀਜ਼ਨ ਵੱਲੋਂ ਚੌਰੀ ਦੇ 11 ਮੋਟਰਸਾਈਕਲਾਂ ਸਮੇਤ 02 ਕਾਬੂ

ਅੰਮ੍ਰਿਤਸਰ, 4 ਅਪ੍ਰੈਲ 2025 (ਸੁਖਬੀਰ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਮਨਿੰਦਰ ਪਾਲ ਸਿੰਘ, ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ 02 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਚੋਰੀ ਦੇ 11 ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਬੀ-ਡਵੀਜ਼ਨ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ  ਜਹਾਜਗੜ੍ਹ ਏਰੀਆ ਵਿੱਖੇ ਗਸ਼ਤ ਦੌਰਾਨ  ਮਿਲੀ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਨੇੜੇ ਰਾਜ਼ ਟਰਾਂਸਪੋਰਟ ਜਹਾਜ਼ਗੜ ਦੇ ਖੇਤਰ ਤੋਂ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਾਂਘ ਵਿੱਚ ਖੜੇ 02 ਵਿਅਕਤੀਆਂ 1) ਦੀਪਕ ਸਿੰਘ ਪੁੱਤਰ ਪ੍ਰਕਾਸ਼ ਸਿੰਘ ਪਿੰਡ ਮਹਿਲਾਵਾਲਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ। ਉਮਰ 30 ਸਾਲ ਅਤੇ 2)  ਅਰਸ਼ਦੀਪ ਸਿੰਘ ਉਰਫ ਕੱਦੂ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਮਹਲਿਾਵਾਲਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਉਮਰ 21 ਸਾਲ ਸਮੇਤ 02 ਮੋਟਰਸਾਈਕਲ ਸਪਲੈਂਡਰ ਅਤੇ ਹੀਰੋ ਡਿਲੈਕਸ ਕਾਬੂ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੇ ਇਕਸ਼ਾਫ ਤੇ 09 ਚੌਰੀ ਦੇ ਮੋਟਰਸਾਈਕਲ ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ ਤੋਂ ਬ੍ਰਾਮਦ ਕੀਤੇ ਗਏ। ਇਹਨਾਂ ਪਾਸੋਂ ਹੁਣ ਤੱਕ 11 ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ।
ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਗੁਰਦੁਆਰਾ ਸ੍ਰੀ ਸ਼ਹੀਦਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਖੇਤਰਾਂ ਤੋਂ ਚੌਰੀ ਕੀਤੇ ਸਨ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button