AmritsarBreaking NewsE-PaperEducationLocal NewsPunjab
Trending
ਨਾਨ ਟੀਚਿੰਗ ਐਸੋਸੀਏਸ਼ਨ ਨੇ ਸੀਐਸਓੁ ਸੰਧੂ ਦਾ ਕੀਤਾ ਸਨਮਾਨ
ਸੰਧੂ ਵਿਅਕਤੀਗਤ ਤੌਰ ਤੇ ਇੱਕ ਸੁਹਿਰਦ ਤੇ ਸੰਜੀਦਾ ਵਿਅਕਤੀ ਹਨ: ਭਾਰਦਵਾਜ
ਅੰਮ੍ਰਿਤਸਰ, 4 ਅਪ੍ਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵਨਿਯੁੱਕਤ ਮੁੱਖ ਸੁਰੱਖਿਆ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਨੂੰ ਵੱਖ^ਵੱਖ ਗ਼ੈਰ ਅਧਿਆਪਨ ਤੇ ਅਫਸਰਾਨ ਸੰਗਠਨਾ ਦੇ ਵੱਲੋਂ ਸਵਾਗਤ ਤੇ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ^ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਭਾਰਦਵਾਜ ਤੇ ਸਾਥੀਆਂ ਵੱਲੋਂ ਵੀ ਉਨ੍ਹਾਂ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਜਨੀਸ਼ ਭਾਰਦਵਾਜ ਨੇ ਕਿਹਾ ਕਿ ਮਹਿਕਮਾ ਪੁਲਿਸ ਵਿਭਾਗ ਤੋਂ ਬਤੌਰ ਪੀਪੀਐਸ ਅਧਿਕਾਰੀ ਅਤੇ ਕਮਾਂਡੈਂਟ ਸੇਵਾ ਮੁੱਕਤ ਹੋਏ ਹਰਵਿੰਦਰ ਸਿੰਘ ਸੰਧੂ ਵਿਅਕਤੀਗਤ ਤੌਰ ਤੇ ਇੱਕ ਸੁਹਿਰਦ ਤੇ ਸੰਜੀਦਾ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਜੀਐਨਡੀਯੂ ਕੈਂਪਸ ਦੇ ਸਮੁੱਚੇ ਪਰਿਵਾਰ ਦੀ ਜਾਨ ਤੇ ਮਾਲ ਦੀ ਰਾਖੀ ਦਾ ਅਹਿਮ ਜਿੰਮਾ ਹੁਣ ਇੰਨ੍ਹਾਂ ਦੇ ਹੱਥ ਹੈ। ਇੰਨ੍ਹਾਂ ਦੇ ਆਉਣ ਨਾਲ ਜੀਐਨਡੀਯੂ ਦੇ ਨਾਲ ਜੁੜਿਆ ਹਰੇਕ ਵਰਗ ਸੁਰੱਖਿਅਤ ਤੇ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜੀਐਨਡੀਯੂ ਦੀ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ ਵਾਕਿਆ ਹੀ ਸੁਰੱਖਿਅਤ ਹੱਥਾਂ ਦੇ ਵਿੱਚ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੀਐਨਡੀਯੂ ਬੀਤੇ ਸਮੇਂ ਦੌਰਾਨ ਵੱਡੇ ਪੱਧਰ ਤੇ ਸੁਰੱਖਿਆ ਖਾਮਿਆ ਦੇ ਨਾਲ ਜੂਝਦੀ ਰਹੀ ਹੈ।
ਰਜਨੀਸ਼ ਭਾਰਦਵਾਜ ਨੇ ਅੱਗੇ ਦੱਸਿਆ ਕਿ ਜੀਐਨਡੀਯੂ ਕੈਂਪਸ ਇੱਕ ਵਿਸ਼ਵ ਪੱਧਰੀ ਉFੱਚ ਵਿੱਦਿਅਕ ਅਦਾਰਾ ਹੈ। ਜਿਸ ਦੀ ਸੁਰੱਖਿਆ ਨੂੰ ਲੈ ਕੇ ਇੱਕ ਸਫਲ ਤੇ ਤਜ਼ੁਰਬੇਕਾਰ ਮੁੱਖ ਸੁਰੱਖਿਆ ਅਫਸਰ ਦਾ ਹੋਣਾ ਸਮੇਂ ਦੀ ਮੰਗ ਅਤੇ ਲੋੜ ਸੀ। ਜੋ ਹਰਵਿੰਦਰ ਸਿੰਘ ਸੰਧੂ ਦੇ ਆਉਣ ਨਾਲ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਨਾਲ ਸਿੱਧਾ ਸੰਪਰਕ ਵਾਸਤਾ ਰੱਖ ਕੇ ਲੰਮਾ ਸਮਾਂ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਵਾਲੇ ਮੁੱਖ ਸੁਰੱਖਿਆ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਬੀਤੇ ਸਮੇਂ ਦੀ ਕਾਰਜਸ਼ੈਲੀ ਦੀ ਸਮੀਖਿਆ ਤੇ ਨਜ਼ਰਸਾਨੀ ਕਰਨ ਦੀ ਮੁਹਾਰਤ ਰੱਖਦੇ ਹਨ।
ਸਮੁੱਚੇ ਵਰਗਾਂ ਨੂੰ ਉਨ੍ਹਾਂ ਦੀ ਨਿਯੁੱਕਤੀ ਤੇ ਖੁਸ਼ੀ ਤੇ ਸੰਤੁਸ਼ਟੀ ਹੈ। ਉਨ੍ਹਾਂ ਜੀਐਨਡੀਯੂ ਪ੍ਰਬੰਧਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨਵ ਨਿਯੁੱਕਤ ਮੁੱਖ ਸੁਰੱਖਿਆ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਨੇ ਐਸੋਸੀਏਸ਼ਨ ਦੇ ਸਮੁੱਚੇ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਧੰੰਨਵਾਦ ਕਰਦਿਆਂ ਸ਼ਾਨਦਾਰ ਤੇ ਬੇਹਤਰ ਸੁਰੱਖਿਆ ਸੇਵਾਵਾਂ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਏਆਰ ਮਨਵਿੰਦਰ ਸਿੰਘ, ਸੁਪਰਵਾਈਜਰ ਜਸਬੀਰ ਸਿੰਘ, ਸੁਪਰਵਾਈਜਰ ਰਾਮ ਲੁਭਾਇਆ, ਕੁਲਜਿੰਦਰ ਸਿੰਘ ਬੱਲ, ਅਵਤਾਰ ਸਿੰਘ, ਗੁਰਮੀਤ ਸਿੰਘ, ਠਾਕੁਰ ਭੁਪਿੰਦਰ ਸਿੰਘ ਤੇ ਜਸਪਾਲ ਸਿੰਘ ਆਦਿ।


