Breaking NewsE-Paper‌Local News
Trending

ਜੁਆਇੰਟ ਸੈਕਟਰੀ ਡਾ. ਕੇ.ਜੀ. ਸ੍ਰੀਨਿਵਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 5 ਅਪ੍ਰੈਲ-
ਸੈਂਟਰਲ ਪਾਸਪੋਰਟ ਸੰਗਠਨ ਦਿੱਲੀ ਦੇ ਜੁਆਇੰਟ ਸੈਕਟਰੀ ਡਾ. ਕੇ.ਜੀ. ਸ੍ਰੀਨਿਵਾਸ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ. ਅਭੀਸ਼ੇਕ ਸ਼ਰਮਾ ਖੇਤਰੀ ਪਾਸਪੋਰਟ ਅਧਿਕਾਰੀ, ਸ੍ਰੀ ਹਰਸ਼ਦ ਕੁਮਾਰ ਪਰਮਾਰ, ਸ੍ਰੀ ਸ਼ਿਵ ਪ੍ਰਸ਼ਾਦ ਯਾਦਵ, ਸ੍ਰੀ ਹਰੀ ਓਮ ਤੇ ਸ੍ਰੀ ਏ.ਵੀ. ਰਾਣਾ ਵੀ ਮੌਜੂਦ ਸਨ। ਨਤਮਸਤਕ ਹੋਣ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਨੇ ਡਾ. ਕੇ.ਜੀ. ਸ੍ਰੀਨਿਵਾਸ ਨੂੰ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਡਾ. ਕੇ.ਜੀ. ਸ੍ਰੀਨਿਵਾਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਤੇ ਲੋਈ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਡਾ. ਕੇ.ਜੀ. ਸ੍ਰੀਨਿਵਾਸ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਮਾਨੁੱਖਤਾ ਦੇ ਸਰਬਸਾਂਝੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਹ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਹਨ। ਉਨ੍ਹਾਂ ਮਿਲੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਪ੍ਰਮਿੰਦਰ ਸਿੰਘ ਡੰਡੀ ਆਦਿ ਮੌਜੂਦ ਸਨ।

Kanwaljit Singh

Related Articles

Back to top button