ਅੰਮ੍ਰਿਤਸਰ ਝਬਾਲ ਰੋਡ ‘ਤੇ ਬਣ ਰਹੀ ਗਉਸ਼ਾਲਾ ਦੇ ਮਟੀਰੀਅਲ ‘ਤੇ ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਸੰਸਥਾ ਨੇ ਚੁੱਕੇ ਸਵਾਲ, ਪ੍ਰਸ਼ਾਸਨ ‘ਤੇ ਘਟੀਆ ਮਟੀਰੀਅਲ ਵਰਤਣ ਦੇ ਲਾਏ ਇਲਜ਼ਾਮ
ਅੰਮ੍ਰਿਤਸਰ, 7 ਅਪ੍ਰੈਲ 2025 (ਅਭਿਨੰਦਨ ਸਿੰਘ,ਸਾਹਿਬ ਸਿੰਘ)
ਅੰਮ੍ਰਿਤਸਰ ਝਬਾਲ ਰੋਡ ‘ਤੇ ਬਣ ਰਹੀ ਗਉਸ਼ਾਲਾ ਇਕ ਨਵਾਂ ਵਿਵਾਦੀ ਮਸਲਾ ਬਣਦੀ ਜਾ ਰਹੀ ਹੈ। ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਸੰਸਥਾ, ਜੋ ਕਿ ਪਿਛਲੇ ਕਈ ਸਾਲਾਂ ਤੋਂ ਅਵਾਰਾ ਗਾਵਾਂ ਦੀ ਸੰਭਾਲ ਲਈ ਸੰਘਰਸ਼ ਕਰ ਰਹੀ ਹੈ, ਨੇ ਹੁਣ ਇਸ ਨਿਰਮਾਣ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਸੰਸਥਾ ਦੇ ਪ੍ਰਧਾਨ ਰੋਹਨ ਮਹਿਰਾ ਨੇ ਦਾਅਵਾ ਕੀਤਾ ਹੈ ਕਿ ਗਉਸ਼ਾਲਾ ਦੇ ਨਿਰਮਾਣ ਦੌਰਾਨ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੰਨਣਯੋਗ ਨਹੀਂ ਕਿ ਜਿਹੜੀਆਂ ਗਾਵਾਂ ਸੜਕਾਂ ‘ਤੇ ਅਵਾਰਾ ਘੁੰਮਦੀਆਂ ਨੇ, ਉਨ੍ਹਾਂ ਦੀ ਸਹੂਲਤ ਲਈ ਬਣਾਈ ਜਾ ਰਹੀ ਥਾਂ ਇਤਨੀ ਅਣਮਿਆਰੀ ਹੋਵੇ।
ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਸੰਸਥਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਿਰਮਾਣ ਵਿੱਚ ਵਰਤਿਆ ਜਾ ਰਿਹਾ ਮਟੀਰੀਅਲ ਤੁਰੰਤ ਬਦਲਿਆ ਜਾਵੇ ਅਤੇ ਉੱਚ ਮਿਆਰੀ ਮਟੀਰੀਅਲ ਦੀ ਵਰਤੋਂ ਕਰਕੇ ਗਉਸ਼ਾਲਾ ਨੂੰ ਸੁਰੱਖਿਅਤ ਅਤੇ ਟਿਕਾਊ ਬਣਾਇਆ ਜਾਵੇ।
ਸੰਸਥਾ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ‘ਤੇ ਜਲਦੀ ਕਾਰਵਾਈ ਨਾ ਕੀਤੀ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕਰਨਗੇ।



