ਮਜੀਠਾ ਬਲਾਕ ਦੇ ਤਿੰਨ ਸਕੂਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦਾ ਭਵੇ ਰੂਪ ਵਿੱਚ ਆਯੋਜਨ, ਮੁੱਖ ਮਹਿਮਾਨ ਸ. ਜਗਮਿੰਦਰ ਸਿੰਘ ਮਜੀਠੀਆ ਵੱਲੋਂ ਉਦਘਾਟਨ

ਮਜੀਠਾ/ਅੰਮ੍ਰਿਤਸਰ, 7 ਅਪ੍ਰੈਲ 2025
ਅੱਜ ਮਜੀਠਾ ਬਲਾਕ ਦੇ ਤਿੰਨ ਸਕੂਲਾਂ — ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਗ ਕਲਾਂ, ਪੀਐਮ ਸ੍ਰੀ ਸੀਨੀਅਰ ਸੈਕੈਂਡਰੀ ਸਕੂਲ ਮਜੀਠਾ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਅਠਵਾਲ — ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਇਨਾਗਰੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਜਗਮਿੰਦਰ ਸਿੰਘ ਮਜੀਠੀਆ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਪਲਵਿੰਦਰ ਸਿੰਘ, ਵਿਭਿੰਨ ਪਿੰਡਾਂ ਦੇ ਸਰਪੰਚ, ਪੰਚਾਇਤੀ ਮੈਂਬਰ, ਸਕੂਲ ਮੁਖੀ, ਅਧਿਆਪਕ, ਮਾਪੇ ਅਤੇ ਐਸਐਮਸੀ ਕਮੇਟੀ ਦੇ ਮੈਂਬਰ ਵੀ ਮੌਜੂਦ ਰਹੇ।
ਸਕੂਲਾਂ ਦੇ ਪ੍ਰਿੰਸੀਪਲਾਂ — ਵਰੁਣ ਕੁਮਾਰ (ਨਾਗ ਕਲਾਂ), ਅਜੈ ਕੁਮਾਰ (ਅਠਵਾਲ), ਅਤੇ ਗੁਰਦੀਪ ਕੌਰ (ਮਜੀਠਾ) — ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਿੱਖਿਆ ਕ੍ਰਾਂਤੀ ਨਾਲ ਜੁੜੇ ਵਿਸ਼ਿਆਂ ‘ਤੇ ਪੇਸ਼ਕਸ਼ਾਂ ਦਿੱਤੀਆਂ। ਸ. ਮਜੀਠੀਆ ਨੇ ਨਵੀਂ ਵਿਗਿਆਨ ਲੈਬ ਦਾ ਉਦਘਾਟਨ ਕੀਤਾ, ਨਵੇਂ ਕਮਰਿਆਂ ਦੀ ਉਸਾਰੀ ਲਈ ਨੀਹ ਪੱਥਰ ਰੱਖਿਆ ਅਤੇ ਨਸ਼ਾ ਮੁਕਤੀ ਸੰਦੇਸ਼ ਦਿੱਤਾ।
ਮੈਡਮ ਡਾ. ਪੂਰਨਿਮਾ, ਜੋ ਕਿ ਸਿੱਖਿਆ ਵਿਭਾਗ ਦੀ ਬਲਾਕ ਰਿਸੋਰਸ ਕੋਆਰਡੀਨੇਟਰ ਹਨ, ਉਨ੍ਹਾਂ ਨੂੰ ਵੀ ਇਨਾਮਿਤ ਕੀਤਾ ਗਿਆ। ਮੁੱਖ ਮਹਿਮਾਨ ਨੇ ਸਕੂਲ ਪ੍ਰਿੰਸੀਪਲਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਖਿਆ-ਸਿਹਤ ਨੀਤੀਆਂ ਲਈ ਸ਼ੁਕਰੀਆ ਅਦਾ ਕੀਤਾ।
ਸਮਾਰੋਹ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਯਾਦਗਾਰੀ ਤਸਵੀਰਾਂ ਖਿੱਚਵਾਈ ਗਈਆਂ। ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ਦੀ ਨਵੀਂ ਰੂਪ-ਰੇਖਾ ਅਤੇ ਸੁਧਾਰਾਂ ਦੀ ਭਰਪੂਰ ਸਾਰਾਹਨਾ ਕੀਤੀ ਗਈ।



