AmritsarE-Paper‌Local News
Trending

ਡਿਪਟੀ ਕਮਿਸ਼ਨਰ ਨੇ ਵਿਰਾਸਤੀ ਗਲੀ ਵਿੱਚ ਚਲ ਰਹੇ ਕੰਮਾਂ ਦਾ ਲਿਆ ਜਾਇਜਾ 1 ਕਰੋੜ 50 ਲੱਖ ਦੀ ਲਾਗਤ ਨਾਲ ਹੈਰੀਟੇਜ ਸਟਰੀਟ ਨੂੰ ਦਿੱਤੀ ਜਾਵੇਗੀ ਨਵੀਂ ਦਿੱਖ ਮੁਕੰਮਲ ਹੋਏ ਕੰਮਾਂ ਦੀ ਦਿੱਤੀ ਜਾਵੇ ਸੂਚੀ

ਅੰਮ੍ਰਿਤਸਰ, 2 ਦਸੰਬਰ 2024

ਡਿਪਟੀ ਕਮਿਸ਼ਨਰ ਅੰਮ੍ਰਿਤਸ ਮੈਡਮ ਸਾਕਸ਼ੀ ਸਾਹਨੀ ਨੇ ਅੰਕੜਾ ਵਿਭਾਗ ਅਤੇ ਨਗਰ ਨਿਗਮ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਵਿਰਾਸਤੀ ਗਲੀ ਵਿਖੇ ਚਲ ਰਹੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਹਦਾਇਤ ਕੀਤੀ ਕਿ ਯਾਤਰੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਂਬਰ ਰਾਜ ਸਭਾ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਹੈਰੀਟੇਜ ਸਟਰੀਟ ਵਿਖੇ ਵੱਖ-ਵੱਖ ਕੰਮਾਂ ਨੁੰ ਕਰਵਾਉਣ ਲਈ 1,50,60,806/- ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਗ੍ਰਾਂਟ ਰਾਹੀਂ ਹੈਰੀਟੇਜ ਸਟਰੀਟ ਦੀ ਮੁਰੰਮਤ, 2 ਗੌਫ ਕਾਰਟ, ਡਸਟਬਿਨ, 1 ਸਵੀਪਿੰਗ ਮਸ਼ੀਨ, ਨਵੇਂ ਪੌਦੇ ਲਗਾਉਦ ਸਬੰਧੀ ਅਤੇ ਹੈਰੀਟੇਜ ਸਟਰੀਟ ਵਿਖੇ ਨਵੀਆਂ ਲਾਈਟਾਂ ਲਗਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਮਾਨਯੋਗ ਡਾ. ਸਾਹਨੀ ਵਲੋਂ ਕਿਹਾ ਗਿਆ ਹੈ ਕਿ 2 ਗੌਫ ਕਾਰਟ ਨੂੰ ਚਲਾਉਣ ਲਈ 2 ਡਰਾਈਵਰਾਂ ਦੀ ਆਉਟਸੋਰਸ ਰਾਹੀਂ ਭਰਤੀ ਕੀਤੀ ਜਾਵੇਗੀ ਅਤੇ ਇਨਾਂ ਦੀ ਤਨਖਾਹ ਐਮ.ਪੀ. ਲੈਂਡ ਫੰਡ ਵਿਚੋਂ ਕੀਤੀ ਜਾਵੇਗੀ। ਮੈਡਮ ਸਾਹਨੀ ਨੇ ਦੱਸਿਆ ਕਿ ਹੈਰੀਟੇਜ ਸਟਰੀਟ ਵਿਖੇ ਡਸਟਬਿਨ ਹਰ ਚੌਂਕ ਚੁਰਾਹੇ ਵਿਚ ਰੱਖੇ ਜਾਣ ਅਤੇ ਸਵੀਪਿੰਗ ਮਸ਼ੀਨ ਦੀ ਖਰੀਦ ਜੈਮ ਪੋਰਟਲ ਰਾਹੀਂ ਖਰੀਦ ਕਰਕੇ ਦੱਸਿਆ ਜਾਵੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਸ ਗ੍ਰਾਂਟ ਨਾਲ ਹੈਰੀਟੇਜ ਸਟਰੀਟ ਨੂੰ ਨਵੀਂ ਦਿਖ ਮਿਲੇਗੀ। ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੁਕੰਮਲ ਕੀਤੇ ਗਏ ਕੰਮਾਂ ਦੀ ਸੂਚੀ ਉਨਾਂ ਨੂੰ ਤੁਰੰਤ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਸ੍ਰੀਮਤੀ ਕੰਵਲਜੀਤ ਕੌਰ ਡਿਪਟੀ ਅੰਕੜਾ ਅਫ਼ਸਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
admin1

Related Articles

Back to top button