AmritsarE-PaperEducationLocal News
Trending
5 ਦਸੰਬਰ 2024 ਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ ਅੰਗਹੀਣ ਸੰਸਾਰ ਦਿਵਸ

ਅੰਮ੍ਰਿਤਸਰ, 2 ਦਸੰਬਰ 2024
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ,ਅੰਮ੍ਰਿਤਸਰ ਅਤੇ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਅੰਗਹੀਣ ਪ੍ਰਾਰਥੀਆਂ ਲਈ 5 ਦਸੰਬਰ 2024 ਨੂੰ ਦਿਨ ਵੀਰਵਾਰ , ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ,ਅੰਮ੍ਰਿਤਸਰ ਵਿਖੇ ਅੰਗਹੀਣ ਸੰਸਾਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਿੱਚ ਪ੍ਰਾਰਥੀਆਂ ਨੂੰ ਇਸ ਵਿਭਾਗ ਵੱਲੋਂ ਮਿਲ ਰਹੀਆਂ ਵੱਖ-ਵੱਖ ਸਹੂਲਤਾਂ ਜਿਵੇਂ ਕਿ ਕਰੀਅਰ ਕਾਊਂਸਲਿੰਗ, ਪਲੇਸਮੈਂਟ ਕੈਂਪ, ਸਕਿੱਲ ਕੋਰਸਾਂ ਸਬੰਧੀ, ਸਵੈ ਰੋਜ਼ਗਾਰ ਅਤੇ ਪੰਜਾਬ ਸਰਕਾਰ ਦੁਆਰਾ ਅੰਗਹੀਣ ਪ੍ਰਾਰਥੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ। ਇਸ ਸਬੰਧੀ ਚਾਹਵਾਨ ਉਮੀਦਵਾਰ ਆਪਣੇ ਬਾਇਓਡਾਟਾ ਲੈ ਕੇ ਸਵੇਰੇ 10.00 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਜਮੀਨੀ ਮੰਜਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਪਹੁੰਚ ਸਕਦੇ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।



