AmritsarBreaking NewsCrimeE-Paper‌Local NewsPunjab
Trending

ਥਾਣਾ ਗੇਟ ਹਕੀਮਾਂ ਵੱਲੋਂ ਇੱਕ ਵਿਅਕਤੀ ਤੇ ਗੋਲੀ ਚਲਾਉਂਣ ਵਾਲਾ ਕਾਕਾ ਬਈਆ, ਆਪਣੇ 03 ਸਾਥੀਆਂ ਸਮੇਤ 24 ਘੰਟਿਆਂ ਅੰਦਰ ਕਾਬੂ

ਅੰਮ੍ਰਿਤਸਰ, 11 ਅਪ੍ਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਥਾਣਾ ਗੇਟ ਹਕੀਮਾਂ ਹੇਠ ਦਰਜ ਕੀਤੇ ਮੁਕੱਦਮੇ ਨੰਬਰ 73 ਮਿਤੀ 10 ਅਪਰੈਲ 2025 ਤਹਿਤ ਧਾਰਾਵਾਂ 115(2), 118(1), 304, 109 BNS ਅਤੇ 25 Arms Act ਅਧੀਨ ਦੋਸ਼ੀ ਬਣਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਇਕ ਪਿਸਤੌਲ ਅਤੇ ਮੈਗਜ਼ੀਨ ਵੀ ਬਰਾਮਦ ਹੋਈ ਹੈ। ਇਹ ਕਾਰਵਾਈ ਕਮਿਸ਼ਨਰ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ (IPS) ਦੀ ਅਗਵਾਈ ਵਿੱਚ, ਡੀ.ਸੀ.ਪੀ ਲਾਅ ਐਂਡ ਆਰਡਰ ਸ੍ਰੀ ਆਲਮ ਵਿਜੈ ਸਿੰਘ ਅਤੇ ਏ.ਡੀ.ਸੀ.ਪੀ ਸਿਟੀ-3 ਸ੍ਰੀ ਹਰਪਾਲ ਸਿੰਘ ਦੀ ਨਿਗਰਾਨੀ ਹੇਠ, ਇੰਸਪੈਕਟਰ ਮਨਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ।

ਮੁਲਜ਼ਮਾਂ ਦੀ ਪਛਾਣ ਵਿਸ਼ਾਲ ਉਰਫ਼ ਕਾਕਾ ਬਈਆ (ਉਮਰ 21), ਵਿਕਾਸ ਸਿੰਘ ਉਰਫ ਮੈਡੀ (ਉਮਰ 25), ਸਾਹਿਲ ਉਰਫ ਸਾਹਿਲ (ਉਮਰ 22), ਅਤੇ ਰਾਹੁਲ (ਉਮਰ 18) ਵਜੋਂ ਹੋਈ ਹੈ। ਮੁੱਖ ਦੋਸ਼ੀ ਵਿਸ਼ਾਲ ਉਰਫ਼ ਕਾਕਾ ਬਈਆ ਖ਼ਿਲਾਫ਼ ਪਹਿਲਾਂ ਵੀ 25 Arms Act ਹੇਠ ਕੇਸ ਦਰਜ ਹੈ। ਵਾਰਦਾਤ ਦੌਰਾਨ ਸੰਦੀਪ ਸਿੰਘ ਉਰਫ਼ ਸੰਦੀਪ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਨਾਲ ਘਰ ਆ ਰਿਹਾ ਸੀ, ਤਾਂ ਦੋਸ਼ੀਆਂ ਨੇ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਕਾਕਾ ਬਈਆ ਵੱਲੋਂ ਚਲਾਈ ਗੋਲੀ ਉਸ ਦੀ ਲੱਤ ਵਿੱਚ ਲੱਗੀ, ਜਦਕਿ ਹੋਰ ਸਾਥੀਆਂ ਨੇ ਉਸ ਦੇ ਸਿਰ ’ਤੇ ਵਾਰ ਕੀਤੇ।

ਪੁਲਿਸ ਅਧਿਕਾਰੀਆਂ ਅਨੁਸਾਰ, ਮਾਮਲੇ ਦੀ ਤਫ਼ਤੀਸ਼ ਹਰੇਕ ਸੰਭਾਵਿਤ ਪੱਖ ਤੋਂ ਕੀਤੀ ਜਾ ਰਹੀ ਹੈ ਅਤੇ ਹੋਰ ਸੰਭਾਵਿਤ ਦੋਸ਼ੀਆਂ ਦੀ ਭੂਮਿਕਾ ਦੀ ਵੀ ਜਾਂਚ ਜਾਰੀ ਹੈ। ਇਸ ਤੇਜ਼ ਰਫ਼ਤਾਰ ਗ੍ਰਿਫ਼ਤਾਰੀ ਕਾਰਵਾਈ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ’ਚ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕਾਂ ਵਿੱਚ ਭਰੋਸਾ ਵਧਿਆ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button