AmritsarBreaking NewsCrimeE-PaperLocal NewsPolice NewsPunjab
Trending
ਥਾਣਾ ਸੀ-ਡਵੀਜ਼ਨ ਵੱਲੋਂ ਸਨੈਚਰ ਕਾਬੂ

https://youtu.be/QU6wIIri2HY
ਅੰਮ੍ਰਿਤਸਰ, 15 ਅਪ੍ਰੈਲ 2025 (ਸੁਖਬੀਰ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰਹ ਦੇ ਦੇ ਦਿਸ਼ਾ ਨਿਦਰੇਸ਼ਾਂ ਤੇ ਸ੍ਰੀ ਪ੍ਰਵੇਸ਼ ਚੋਪੜਾ ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ ਇਸਪੈਕਟਰ ਰਜਵੰਤ ਕੌਰ ਮੁੱਖ ਅਫਸਰ ਥਾਣਾ ਸੀ ਡਵੀਜਨ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਸਨੈਚਰ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮਨਜੀਤ ਕੌਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਉਹ ਕਟੜਾ ਕਰਮ ਸਿੰਘ ਤੋਂ ਸਰਕੂਲਰ ਰੋਡ ਵੱਲ ਜਾ ਰਹੀ ਸੀ ਤਾਂ ਪਿੱਛੋ ਦੀ ਐਕਟੀਵਾ ਸਵਾਰ ਨੌਜ਼ਵਾਨਾਂ ਨੇ ਉਸਦੀ ਸੋਨੇ ਦੀ ਵਾਲੀ ਖੋਹ ਕੇ ਨਿਕਲ ਗਏ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਮਿਤੀ 14-04-2025 ਨੂੰ ਕਵਲਜੀਤ ਸਿੰਘ ਉਰਫ ਨਿੱਕੂ ਪੁੱਤਰ ਪਲਵਿੰਦਰ ਸਿੰਘ ਵਾਸੀ ਗਲੀ ਨੇ 03, ਸ਼ਹੀਦ ਉਧਮ ਸਿੰਘ ਨਗਰ, ਥਾਣਾ ਬੀ ਡਵੀਜਨ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ ਖੋਹ ਸਮੇਂ ਵਰਤੀ ਗਈ ਐਕਟਿਵਾ ਵੀ ਬ੍ਰਾਮਦ ਕੀਤੀ ਗਈ ਹੈ।
ਦੋਸ਼ੀ ਕਵਲਜੀਤ ਸਿੰਘ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ 02 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ ਅਤੇ ਇਸ ਵੱਲੋ ਖੋਹ ਕੀਤੀ ਗਈ ਵਾਲੀ ਸੋਨਾ ਅਤੇ ਹੋਰ ਕੀਤੀਆ ਵਾਰਦਾਤਾ ਬਾਰੇ ਪੁੱਛ ਗਿਛ ਕਰਕੇ ਬ੍ਰਾਮਦਗੀ ਕੀਤੀ ਜਾਵੇਗੀ।