AmritsarBreaking NewsE-PaperEducation‌Local NewsPunjab
Trending

ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਨਿੱਜੀ ਸਕੂਲਾਂ ਤੋਂ ਵੀ ਵਧੀਆ ਸਹੂਲਤਾਂ – ਨਿੱਜਰ

ਦਬੁਰਜੀ ਲਬਾਣਾ ਦੇ ਸਕੂਲਾਂ ਵਿੱਚ ਕੀਤੇ ਵਿਕਾਸ ਕੰਮਾਂ ਦੇ ਉਦਘਾਟਨ

ਅੰਮ੍ਰਿਤਸਰ, 15 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)

ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਅੱਜ ਆਪਣੇ ਹਲਕੇ ਦੇ ਦੋ ਸਕੂਲਾਂ ਜੋ ਕਿ ਪਿੰਡ ਦਬੁਰਜੀ ਲੁਬਾਣਾ ਵਿੱਚ ਸਥਿਤ ਹਨ, ਵਿਖੇ ਕਰਵਾਏ ਗਏ ਕੰਮ ਬੱਚਿਆਂ ਨੂੰ ਸਮਰਪਿਤ ਕਰਦੇ ਕਿਹਾ ਕਿ ਬੱਚਿਓ, ਸਾਡੀ ਕੋਸ਼ਿਸ਼ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵੀ ਵਧੀਆ ਅਤੇ ਮਿਆਰੀ ਸਹੂਲਤਾਂ ਦੇਣ ਦੀ ਹੈ। ਉਹਨਾਂ ਕਿਹਾ ਕਿ ਤੁਸੀਂ ਨਿਰੰਤਰ ਆਪਣੀ ਪੜ੍ਹਾਈ ਜਾਰੀ ਰੱਖੋ ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿਆਂਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਸਿੱਖਿਆ ਅਤੇ ਸਿਹਤ ਖੇਤਰ ਨੂੰ ਤਰਜੀਹ ਆਧਾਰ ਉੱਤੇ ਵਿਕਸਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਦੋਵੇਂ ਖੇਤਰ ਪਿਛਲੀਆਂ ਸਰਕਾਰਾਂ ਵੇਲੇ ਪੂਰੀ ਤਰ੍ਹਾਂ ਅਣਗੌਲੇ ਸਨ, ਜਦਕਿ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ।
ਉਹਨਾਂ ਕਿਹਾ ਕਿ ਜੇਕਰ ਸਾਡਾ ਬੱਚਾ ਪੜ ਗਿਆ ਤਾਂ ਸਾਡਾ ਪਰਿਵਾਰ ਤਰੱਕੀ ਕਰੇਗਾ, ਪਰਿਵਾਰ ਤਰੱਕੀ ਕਰੇਗਾ ਤਾਂ ਸ਼ਹਿਰ ਤਰੱਕੀ ਕਰੇਗਾ, ਸ਼ਹਿਰ ਕਰੇਗਾ ਤਾਂ ਦੇਸ਼ ਕਰੇਗਾ, ਇਹ ਕੜੀ ਨਿਰੰਤਰ ਜਾਰੀ ਰਹਿੰਦੀ ਹੈ। ਇਸ ਲਈ ਪੜ੍ਹਾਈ ਨੂੰ ਸਭ ਤੋਂ ਵੱਧ ਤਰਜੀਹ ਸਾਡੀ ਸਰਕਾਰ ਦੇ ਰਹੀ ਹੈ ਅਤੇ ਅਗਲੇ ਸਾਲਾਂ ਵਿੱਚ ਹੋਰ ਵੀ ਨਿਵੇਸ਼ ਸਕੂਲਾਂ ਉੱਤੇ ਕੀਤਾ ਜਾਵੇਗਾ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button