AmritsarE-Paper‌Local NewsPunjab
Trending

ਘੰਟਾ ਘਰ ਡਿਓੜੀ ਵਿਖੇ ਵੀਲ੍ਹ ਚੇਅਰ ’ਤੇ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ

ਅੰਮ੍ਰਿਤਸਰ, 3 ਦਸੰਬਰ 2024

ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਸੁਣਾਏ ਗਏ ਫੈਸਲੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਸੇਵਾਦਾਰਾਂ ਵਾਲਾ ਝੋਲਾ ਪਾ ਕੇ ਅਤੇ ਹੱਥ ਵਿਚ ਬਰਛਾ ਲੈ ਕੇ ਗਲ ਵਿਚ ਅਕਾਲ ਤਖਤ ਸਾਹਿਬ ਵਲੋਂ ਪਾਈ ਤਖਤੀ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪ੍ਰਵੇਸ਼ ਦੁਆਰ ਵਿਖੇ ਸੇਵਾ ਕਰਨ ਲਈ ਬੈਠੇ ਹਨ। ਸੁਖਬੀਰ ਸਿੰਘ ਬਾਦਲ ਦੇ ਪੈਰ ਅਤੇ ਲੱਤ ’ਤੇ ਪਲਸਤਰ ਲੱਗਾ ਹੋਣ ਕਾਰਨ ਉਹ ਵੀਲ ਚੇਅਰ ’ਤੇ ਬੈਠੇ ਹੋਏ ਹਨ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਉਨ੍ਹਾਂ ਨੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਇਹ ਸੇਵਾ ਨਿਭਾਉਣੀ ਹੈ। ਇਸ ਦੌਰਾਨ ਉਨਾਂ ਵਲੋਂ ਅੱਜ ਲੰਗਰ ਵਿਚ ਬਰਤਨ ਸਾਫ ਕਰਨ ਸਮੇਤ ਹੋਰ ਲੱਗੀਆਂ ਤਨਖਾਹ ਦੀਆਂ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ ਵੀ ਸੇਵਾਦਾਰ ਵਾਲਾ ਚੋਲਾ ਪੈਣ ਕੇ ਹੱਥ ਵਿਚ ਬਰਛਾ ਫੜ ਕੇ ਅਤੇ ਗਲ ਵਿਚ ਤਖਤੀ ਪਾ ਕੇ ਸੇਵਾ ਕਰਨ ਘੰਟਾ ਘਰ ਡਿਓੜੀ ਵਿਖੇ ਪੁੱਜ ਗਏ ਹਨ। ਦੋਵੇਂ ਆਗੂ ਘੰਟਾ ਘਰ ਡਿਓੜੀ ਦੇ ਦੋਨੇ ਪਾਸੇ ਵੀਲ੍ਹ ਚੇਅਰ ’ਤੇ ਬੈਠ ਕੇ ਇਹ ਸੇਵਾ ਨਿਭਾ ਰਹੇ ਹਨ।

admin1

Related Articles

Back to top button